ਪੰਨਾ:ਵਰ ਤੇ ਸਰਾਪ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਸੂਬੇਦਾਰ ਸਾਹਿਬ ਦੇ ਆਪਣੇ ਪੁੱਤਰ ਨੂੰ ਆਰਮੀ ਵਿਚ ਐਮਰਜੈਂਸੀ ਕਮਿਸ਼ਨ ਮਿਲਿਆ ਤਾਂ ਭਾਵੇਂ ਉਪਰੋਂ ਉਪਰੋਂ ਤੇ ਉਹ ਬਹੁਤ ਖ਼ੁਸ਼ ਲਗਦੇ ਸਨ, ਪਰ ਵਿਚੋਂ ਉਨ੍ਹਾਂ ਦਾ ਦਿਲ 'ਘਾਊ ਮਾਉਂ ਹੋ ਰਿਹਾ ਸੀ। ਕਿਉਂ ਜੋ ਪਿਛਲੇ ਦੋ ਮਹੀਨਿਆਂ ਤੋਂ ਲੜਾਈ ਦੀਆਂ ਖ਼ਬਰਾਂ ਬੜੀਆਂ ਭਿਆਨਕ ਆ ਰਹੀਆਂ ਸਨ। ਲੜਾਈ ਇਕ ਦੰਮ ਮਚ ਉੱਠੀ ਸੀ ਤੇ ਸੂਬੇਦਾਰ ਸਾਹਿਬ ਦੇ ਭਰਤੀ ਕਰਾਏ ਮੁੰਡਿਆਂ ਵਿਚੋਂ ਕਈਆਂ ਦੀਆਂ ਮੌਤ ਦੀਆਂ ਖ਼ਬਰਾਂ ਆ ਚੁੱਕੀਆਂ ਸਨ। ਪਰ ਫਿਰ ਵੀ ਉਹ ਆਪਣੇ ਦਿਲ ਨੂੰ ਧਰਵਾਸ ਬੰਨ੍ਹਦੇ। "ਮੇਰਾ ਬਾਪ ਇਕ ਫ਼ੌਜੀ ਸੀ। ਮੈਂ ਆਪ ਆਪਣੀ ਸਾਰੀ ਦੀ ਸਾਰੀ ਉਮਰ ਫ਼ੌਜ ਵਿਚ ਗੁਜ਼ਾਰੀ ਹੈ। ਮੇਰਾ ਬਾਪ ਹਵਾਲਦਾਰ ਸੀ। ਮੈਂ ਸੂਬੇਦਾਰ ਰੀਟਾਇਰ ਹੋਇਆ ਹਾਂ ਤੇ ਹੁਣ ਮੇਰਾ ਪੁਤਰ ਲਫ਼ਟੈਨ ਬਣੇਗਾ। ਲਫ਼ਟੈਨੀ ਹੁਣ ਤੀਕ ਅੰਗਰੇਜ਼ੀ ਰੈਂਕ ਸੀ। ਬਹੁਤ ਘਟ ਇਹੋ ਜਹੇ ਭਾਰਤੀ ਹਨੇ ਜਿਨ੍ਹਾਂ ਨੂੰ ਅੰਗਰੇਜ਼ ਨਾਲ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੇ ਮਾਣ ਨਾਲ ਉਨ੍ਹਾਂ ਦਾ ਸਿਰ ਹੋਰ ਉੱਚਾ ਹੋ ਜਾਂਦਾ।

ਦੂਜੇ ਪਾਸੇ ਲੈਫ਼ਟੀਨੈਂਟ ਸਿੰਘ, ਭਾਵੇਂ ਆਪਣੇ ਨਾਲ ਇਕ ਪੁਰਾਣੀ ਫੌਜੀ ਪਰਮਪਰਾ ਲੈ ਕੇ ਆਇਆ ਸੀ, ਪਰ ਫਿਰ ਵੀ ਉਸ ਦਾ ਦਿਲ ਫੌਜ ਵਿਚ ਨਹੀਂ ਸੀ ਲਗਦਾ। ਅਸਲ ਵਿਚ ਉਹ ਫੌਜੀ ਨੌਕਰੀ ਵਾਸਤੇ ਨਹੀਂ ਸੀ ਬਣਿਆਂ। ਨਾ ਉਸ ਨੂੰ ਕੋਈ ਜਿਤ ਪਰਾਪਤ ਕਰਨ ਦਾ ਸ਼ੌਕ ਸੀ ਤੇ ਨਾ ਹੀ ਉਸ ਦੇ ਸਾਹਮਣੇ ਗੋਰੇ ਸਿਪਾਹੀਆਂ ਵਾਂਗ ਕਿਸੇ ਮਹਾਨ ਕੌਮੀ ਜੰਗ ਦੀ ਮਹਾਨ ਯੋਜਨਾ ਸੀ। ਉਹ ਇਕ ਅਮਨ ਪਸੰਦ ਸ਼ਹਿਰੀ ਸੀ ਜੋ ਲਿਖਣ

੧੦੨.

ਵਰ ਤੇ ਸਰਾਪ