ਪੰਨਾ:ਵਰ ਤੇ ਸਰਾਪ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੜ੍ਹਨ ਲਈ ਬਣਿਆਂ ਸੀ। ਉਸ ਦੇ ਖ਼ਿਆਲ ਅਨੁਸਾਰ ਉਸ ਦਾ ਕੰਮ ਸੰਸਾਰ ਵਿਚ ਹੋਣਾ ਚਾਹੀਦਾ ਸੀ ਕੇਵਲ ਕਵਿਤਾ ਲਿਖਣੀ। ਤਸਵੀਰਾਂ ਬਣਾਉਣੀਆਂ ਤੇ ਪਿਆਰ ਕਰਨਾ। ਤੇ ਇਹ ਆਖ਼ਰੀ ਗੁਣ ਹੀ ਸੀ ਜਿਹੜਾ ਗੋਰੇ ਸਾਰਜੈਂਟ ਮੇਜਰ ਤੇ ਲੈਂਫਟੀਨੈਟ ਸਿੰਘ ਦੇ ਵਿਚਕਾਰ ਸਾਂਝਾ ਥੀ। ਸਾਰਜੈਂਟ ਮੇਜਰ ਯਾਰਕ ਦੀ ਪਰੀਤਮਾਂ ਸਮੁੰਦਰ ਪਾਰ ਰਹਿੰਦੀ ਸੀ। ਉਸ ਦੀ ਫੋਟੋ ਸਾਰਜੈਂਟ ਮੇਜਰ ਦੀ'ਪਰਸਨਲ ਕਿਟ' ਦਾ ਇਕ ਜ਼ਰੂਰੀ ਅੰਗ ਸੀ। ਉਹ ਉਸ ਨੂੰ ਪਿਆਰ ਕਰਦੀ ਸੀ, ਉਸ ਨੂੰ ਚਿਠੀਆਂ ਲਿਖਦੀ ਸੀ ਤੇ ਜਾਹਨੀ ਦੇ ਕਹਿਣ ਅਨੁਸਾਰ, ਉਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਜੰਗ ਮੁਕ ਜਾਵੇਗੀ। ਪਰ ਲੈਫ਼ਟੀਨੈਂਟ ਸਿੰਘ ਦੀ ਪ੍ਰੀਤਮਾਂ ਉਸ ਨੂੰ ਚਿੱਠੀਆਂ ਨਹੀਂ ਸੀ ਲਿਖਦੀ। ਪਿਆਰ ਕਰਦੀ ਸੀ। ਉਸ ਪਾਸ ਉਸ ਦੀ ਕੋਈ ਫੋਟੋ ਨਹੀਂ ਸੀ। ਪਰ, ਉਸ ਦੀ ਯਾਦ ਸੀ ਜਿਵੇਂ ਲੈਫ਼ਟੀਨੈਂਟ ਸਿੰਘ ਦੇ ਰੂਏਂ ਰੂਏਂ ਵਿਚ ਸਮਾਂ ਗਈ ਹੋਵੇ।

"ਮੇਰੀ ਪ੍ਰੀਤਮਾਂ ਸੁੰਦਰ ਹੈ, ਸੁਨੱਖੀ ਹੈ। ਪਰ ਕੀ ਉਸ ਦਾ ਸੁਹਪਣ ਬਿਆਨਣ ਲਈ ਮੈਂ ਉਸ ਦੀ ਤਸਵੀਰ ਤੁਹਾਨੂੰ ਖਿਚ ਕੇ ਵਖਾਵਾਂ?" ਕਈ ਵਾਰੀ ਉਹ ਆਖਿਆ ਕਰਦਾ ਸੀ, "ਤਸਵੀਰ ਖਿਚਣ ਲਈ ਤਾਂ ਮੈਂ ਤਿਆਰ ਹਾਂ ਪਰ ਉਸ ਦੀ ਤਸਵੀਰ ਦੀ ਪੂਰਤੀ ਲਈ ਮੈਂ ਰੰਗ ਕਿਥੋਂ ਲਿਆਵਾਂਗਾ। ਉਸ ਦੀਆਂ ਅੱਖਾਂ ਦੀ ਕਚਰਾਹਟ, ਉਸ ਦਿਆਂ ਬੁਲ੍ਹਾਂ ਦੀ ਯਾਕੂਤੀ ਲਾਲੀ। ਉਸ ਦੀਆਂ ਲੰਮੀਆਂ ਕਾਲੀਆਂ ਜ਼ੁਲਫ਼ਾਂ ਦੀ ਸਾਂਵਲੀ ਫਬਨ। ਕੀ ਇਹ ਸਭ ਕੁਝ ਇਨ੍ਹਾਂ ਫ਼ਾਨੀ ਰੰਗਾਂ ਨਾਲ ਦਰਸਾਇਆ ਜਾ

ਵਰ ਸਰਾਪ

੧੦੩.