ਪੰਨਾ:ਵਰ ਤੇ ਸਰਾਪ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਦਾ ਹੈ। ਮੇਰਾ ਪਿਆਰ ਇਕ ਸੂਖਸ ਜਹੀ ਬੇਮਲੂਮ ਛੋਹ ਹੈ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ। ਇਸ ਨਾਲ ਤਾਂ ਕੇਵਲ ਰੂਹ ਨੂੰ ਟੁੰਬਿਆ ਜਾ ਸਕਦਾ ਹੈ। ਮੈਨੂੰ ਵਿਸ਼ਵਾਸ ਹੈ ਅਸੀਂ ਜ਼ਰੂਰ ਕਿਸੇ ਪਿਛਲੇ ਜਨਮ ਵਿਚ ਮਿਲ ਚੁਕੇ ਹਾਂ। ਫੇਰ ਅਸੀਂ ਵਿਛੜ ਗਏ, ਤੇ ਹੁਣ ਅਸੀਂ ਇਸ ਜਨਮ ਵਿਚ ਫਿਰ ਮਿਲ ਪਏ ਹਾਂ ਕਿਉਂਕਿ ਸਾਡੇ ਸੰਸਾਰ ਵਿਚ ਜਨਮ ਮਰਨ ਦਾ ਚਕਰ ਚਲ ਰਿਹਾ ਹੈ, ਇਸ ਲਈ ਸਾਡੀਆਂ ਸੁੱਤੀਆਂ ਪਰੀਤਾਂ ਜਾਗ ਪਈਆਂ ਹਨ। ਪਿਆਰ ਅਸਲ ਵਿਚ ਰੂਹਾਂ ਦੀ ਪਛਾਣ ਹੀ ਤਾਂ ਹੈ।"
ਇਹ ਕਹਿੰਦਿਆਂ ਕਹਿੰਦਿਆਂ ਲੈਫ਼ਟੀਨੈਟ ਸਿੰਘ ਦੀਆਂ ਅੱਖਾਂ ਵਿਚ ਕੋਈ ਗੈਰਫ਼ਾਨੀ ਚਮਕ ਆ ਜਾਂਦੀ। ਉਸ ਦੇ ਚਿਹਰੇ ਤੇ ਇਕ ਜਲਾਲ ਜਿਹਾ ਦਿਸਦਾ ਤੇ ਝਟ ਹੀ ਸਾਰਜੈਂਟ ਮੇਜਰ ਦੀ ਆਵਾਜ਼ ਉਸ ਦਿਆਂ ਕੰਨਾਂ ਵਿਚ ਗੂੰਜ ਉਠਦੀ।
"ਲਫਟੈਨ ਸਾਹਬ ਭੁਲ ਜਾਓ ਇਸ ਆਪਣੇ ਅਗੰਮੀ ਸੂਖਮ ਪਿਆਰ ਨੂੰ ਤੇ ਰੂਹਾਂ ਦੀ ਪਛਾਣ ਨੂੰ। ਮੈਨੂੰ ਅਫ਼ਸੋਸ ਹੈ ਤੁਸੀ ਭਾਰਤ-ਵਾਸੀ ਪੜ੍ਹ ਲਿਖ ਕੇ ਵੀ ਅਗਲੇ ਅਤੇ ਪਿਛਲੇ ਜਨਮਾਂ ਵਿਚ ਵਿਸ਼ਵਾਸ ਰਖਦੇ ਓ। ਅਸੀਂ ਤਾਂ ਕੇਵਲ ਇਤਨਾਂ ਜਾਣਦੇ ਹਾਂ, ਜ਼ਿੰਦਗੀ ਜੀਣ ਲਈ ਹੈ, ਖਾਣ ਪੀਣ ਤੇ ਐਸ਼, ਕਰਨ ਲਈ ਹੈ।"

"ਸਾਰਜੈਂਟ ਮੇਜਰ ਸਾਹਿਬ! ਭਲੋ ਨਾ ਤੁਹਾਡੇ ਲਈ ਜ਼ਿੰਦਗੀ ਕੇਵਲ ਜੰਗ ਲੜਨ ਲਈ ਹੈ ਤੇ ਉਪਰੋਂ ਲਾਮ ਲਗੀ ਹੋਈ ਹੈ।"

੧੦੪.

ਵਰ ਤੇ ਸਰਾਪ