ਪੰਨਾ:ਵਰ ਤੇ ਸਰਾਪ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਓ ਡੈਮ ਇਸ ਵਾਰ" ਸਾਰਜੰਟ ਮੇਜਰ ਕਹਿੰਦਾ ਤੇ ਫੇਰ ਜਰਮਨਾਂ ਤੇ ਜਾਪਾਨੀਆਂ ਨੂੰ ਮੋਟੀਆਂ ਮੋਟੀਆਂ ਗਾਲ੍ਹਾਂ ਕਢਦਾ ਹੋਇਆ ਬੇਦਿੱਲੀ ਨਾਲ ਨਵੇਂ ਆਏ ਰੰਗਰੂਟਾਂ ਨੂੰ ਲੈਣ ਲਈ ਤੁਰ ਪੈਂਦਾ ਜੋ ਦਬਾ ਦਬ ਭੂਰੇ ਸਾਵੇ ਟਰੱਕਾਂ ਵਿਚੋਂ ਕੁਦ ਰਹੇ ਹੁੰਦੇ। ਇਨ੍ਹਾਂ ਨੂੰ ਵੇਖ ਕੇ ਕਈ ਵਾਰੀ ਸਾਰਜੰਟ ਮੇਜਰ ਕਿਹਾ ਕਰਦਾ ਸੀ -
ਇਹ ਉਨ੍ਹਾਂ ਬਰਸਾਤੀ ਡਡੂਆਂ ਵਾਂਗ ਹਨ, ਜੋ ਤਲਾਬ ਦੇ ਕੰਡੇ ਬੈਠੇ ਰਹਿੰਦੇ ਹਨ ਤੇ ਜਿਉਂ ਹੀ ਕੋਈ ਉਨ੍ਹਾਂ ਵਲ ਵਧਦਾ ਹੈ ਤਾਂ ਧੜਾਮ ਧੜਾਮ ਪਾਣੀ ਵਿਚ ਕੁਦੇ ਜਾਂਦੇ ਹਨ।

* * ** *

(ੲ)


ਸੋਧ ਡਰਾਈਵ,
ਯਾਰਕ ਸ਼ਾਇਰ,
ਯੂ: ਕੇ:
੧ ਜਨਵਰੀ ੧੯੪੪.

ਪਿਆਰੇ ਜਾਹਨੀ.

ਨੀਓ ਈਅਰ ਡੇ ਲਈ, ਨਿਘੀ ਮਿੱਠੀ ਯਾਦ। ਹੁਣੇ ਹੁਣੇ ਚਰਚ ਚੋਂ ਵਾਪਸ ਆਈ ਹਾਂ। ਸਰਬ ਸ਼ਕਤੀਮਾਨ ਪਰਮਾਤਮਾ ਅਗੇ ਦੋ ਪਰਾਰਥਨਾਵਾਂ ਕੀਤੀਆਂ ਹਨ। ਤੇਰੀ ਸੁਰੱਖਸ਼ਾ ਲਈ ਤੇ ਜੰਗ ਮਕਣ ਲਈ। ਮੈਂ ਉਸ ਦਿਨ ਨੂੰ ਬੜੀ ਉਤਸੁਕਤਾ ਨਾਲ ਉਡੀਕ ਰਹੀ ਹਾਂ ਜਦੋਂ ਤੂੰ ਵਿਜਯ ਪਰਾਪਤ ਕਰ ਕੇ ਘਰ

ਵਰ ਤੇ ਸਰਾਪ

੧o੫.