ਪੰਨਾ:ਵਲੈਤ ਵਾਲੀ ਜਨਮ ਸਾਖੀ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਾ ਤੇ ਮਰਦਾਨਾ ਓਥਹੁ ਚਲੇ॥ ਤਬਿ ਰਾਹ ਵਿਚਿ ਇਕੁ ਚੰਣਿਆਂ ਦੀ ਵਾੜੀ ਆਈਓਸੁ॥ ਤਬਿ ਪਾਲੀ ਕਾ ਲਗਾ ਹੋਲਾ ਕਰਣਿ॥ ਤਬਿ ਮਰਦਾਨੇ ਕੇ ਜੀਅ ਆਈ ਜੋ ਬਾਬਾ ਚਲੇ ਤਾਂ ਦੁਇਕ ਬੂਟੇ ਲੈਹਿ॥ ਤਬਿ ਬਾਬਾ ਮੁਸਕਾਇਆ॥ ਜਾਇ ਬੈਠੇ॥ ਤਬਿ ਉਸ ਪਾਲੀ ਹੋਲੋਂ ਅਗੇ ਆਣਿ ਰਖੈ॥ ਤਬ ਬਾਬੇ ਮਰਦਾਨੇ ਨੁ ਦੇਤੋ॥ ਤਾ ਉਸ ਲੜਕੇ ਦੇ ਜੀਅ ਆਈ॥ ਜੁ ਕਿਛੁ ਘਰਿ ਤੇ ਲੈ ਆਵਾ॥ ਫਕੀਰਾ ਦੇ ਮੁਹਿ ਪਾਵਣ ਤਾਂਈ॥ ਤਬਿ ਓਹੁ ਉਠਿ ਚਲਿਆ॥ ਤਾ ਬਾਬੇ ਪੁਛਿਆ॥ ਤਾ ਆਖਿਓਸੁ, ਜੀ ਕੁਛੁ ਘਰੋ ਲੇ ਆਵਾ ਤੇਰੇ ਮੁਹ ਪਾਵਣ ਤਾਈ॥ ਤਾ ਗੁਰੂ ਨਾਨਕ ਸਲੋਕ ਦਿਤਾ॥

111