ਪੰਨਾ:ਵਲੈਤ ਵਾਲੀ ਜਨਮ ਸਾਖੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲਿ ਲਗਾ ਧਰਤੀ ਖੋਦਣਿ ਜੇ ਦੇਖੈ ਤਾਂ ਇਕ ਮੁਹਰ ਹੈ॥ ਤਬ ਛੁਰੀ ਕਢਿ ਕਰਿ ਲਗਾ ਖੋਦਨਿ॥ਜੇ ਦੇਖੈ ਤਾਂ ਕੋਲੇ ਹੈਨਿ ਮਟੁ ਭਰਿਆ ਹੋਆ॥ ਤਬਿ ਉਹੁ ਗੁਰੁ ਪਾਸੋ ਸਿਖੁ ਪੈਰੀ ਪੈਇ ਕਰਿ ਚਲਿਆ॥ ਤਾ ਦਰਿ ਤੈ ਬਾਹਰਿ ਕੰਡਾ ਚੁਭਿਓਸੁ॥ ਤਾ ਕਪੜੇ ਸਾਥਿ ਪੈਰੁ ਬੰਨਿ ਕਰਿ ਆਇਆ॥ ਇਕੁ ਜੁਤੀ ਚੜੀ ਇਕੁ ਜਤੀ ਭੰਨੀ॥ ਤਬਿ ਉਸ ਪੁਛਿਿਆ ਭਾਈਜੀ ਜੁਤੀ ਚੜਾਇ ਲੇਹਿ॥ ਤਬਿ ਓਸ ਕਹਿਆ॥ ਭਾਈ ਜੀ ਮੇਰੇ ਪੈਰਿ ਕੰਡਾ ਚੁਭਿਆ ਹੈ॥ ਤਬਿ ਉਸ ਕਹਿਆ ਭਾਈ ਜੀ ਅਜ ਮੈ ਪਾਈ ਮੁਹਰ॥ ਅਤੇ ਤੈਨੂ ਚੁਭਿਆ ਕੰਡਾ॥ ਏਹ ਬਾਤ ਪੂਛੀ ਚਾਹੀਐ॥ ਜੋ ਤੂ ਜਾਵੈ

115