ਪੰਨਾ:ਵਲੈਤ ਵਾਲੀ ਜਨਮ ਸਾਖੀ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਨਕ ਉਹੁ ਪੁਛੀ ਆਖਿਆ ਅਸਾਡਾ ਆਦਮੀ ਇਥੈ ਆਇਆ ਹੈ॥ ਤਬਿ ਉਸਿ ਕਹਿਆ ਇਥੇ ਕੋਈ ਨਾਹੀ ਆਇਆ॥ ਦੇਖਿ ਲੇ॥ ਤਬਿ ਬਾਬਾ ਬੋਲਿਆ॥ਸਲੋਕੁ॥ ਕਲਰੁ ਕੀਆ ਵਣਜਾਰੀਆ॥ ਝੂੰਗੈ ਮੁਸਕੁ ਮੰਗੇਨ॥ ਅਮਲਾ ਬਾਝੂ ਨਾਨਕਾ ਕਿਉ ਕਰਿ ਖਸਮਿ ਮਲੇਨ॥੧॥ਤਬਿ ਉਸਕੇ ਸਿਰ ਓਪਰਿ ਘੜਾ ਰਹਿਆ॥ ਉਤਰੈ ਨਾਹੀ ਕੂੜ ਕਾ ਸਦਕਾ॥ ਲਈ ਫਿਰੇ॥ ਤਬ ਨੁਰ ਸਾਹਿ ਨੂੰ ਖਬਰਿ ਹੋਈ ਜੋ ਏਕੁ ਐਸਾ ਮੰਤ੍ਰਵਾਨ ਆਇਆ ਹੈ ਜੋ ਸਿਰ ਤੈ ਘੜਾ ਨਾਹੀਂ ਉਤਰਦਾ। ਤਬਿ

127