ਪੰਨਾ:ਵਲੈਤ ਵਾਲੀ ਜਨਮ ਸਾਖੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਆ ਮੁਹੁ ਦੇਸੀ ਆਗੈ ਜਾਇ ਜੀਉ॥ ਸੁਤੀ ਸੁਤੀ ਝਾਲੂ ਥੀਆ ਭੁਲੀ ਵਾਟੜੀਆਸੁ ਜੀਉ॥ਤਉ ਸਹੁ ਨਾਲੁ ਸੁਤੀਆ ਤਿਨਾ ਡੁਖਾ ਕਉ ਧਰੀਆਸੁ ਜੀਉ॥ਤੁਧੁ ਗੁਣ ਮੈ ਸਭਿ ਅਵਗੁਣਾ ਇਕ ਨਾਨਕ ਕੀ ਅਰਦਾਸਿ ਜੀਉ॥ਸਭਿ ਰਾਤੀ ਸੋਹਾਗਣੀ ਮੈ ਡੁਹਾਗਣਿ ਰਾਤਿ ਜੀਉ॥੧॥ਤਬਿ ਗੁਰੂ ਬਾਬਾ ਵਾਹਵਾਹ ਕਰਿ ਉਠਿਆ॥ ਤਬਿ ਨੁਰਸਾਹ ਭੀ ਮੰਤ੍ਰ ਜੰਤ੍ਰ ਕਰਿ ਕਰਿ ਥਕੀ ਕਿਛੁ ਹੋਵੈ ਨਾਹੀ॥ ਤਾ ਹੁਕਮੁ ਕੀਤੋਸੁ ਜੋ ਗੁਨਹੁ ਪਾਇਆ॥ ਮੁਹੋਤਾ ਲੈ ਕਰਿ ਰਹੀ॥

133