ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਖੜਾ ਹੋਆ॥ ਆਖਿਓਸੁ ਜੀ ਕਿਛੁ ਮੈ ਤੈ ਲੇਹੁ॥ ਮੇਰੈ ਵਚਨਿ ਚਲੁ॥ ਤਬਿ ਗੁਰੁ ਬਾਬੇ ਪੁਛਿਆ ਤੈ ਪਾਸ ਕਿਆ ਹੈ॥ ਤਾ ਕਲਿਜੁਗਿ ਆਖਿਆ ਮੇਰੈ ਪਾਸਿ ਸਭੁ ਕਿਛੁ ਹੈ॥ਜੇ ਆਖਹੁ ਤਾ ਮੋਤੀਆ ਦੇ ਮੰਦਰ ਉਸਾਰਹ॥ ਅਤੇ ਰਤਨਾ ਕਾ ਲਾਲਾਂ ਦਾ ਜੜਾਉ ਕਾਰਾ॥ ਅਗਰ ਚੰਦਨ ਕਾ ਲੇਪੁ ਦੇਵਾ॥ ਤਬਿ ਗੁਰੂ ਬੋਲਿਆ॥ ਸਬਦੁ॥ ਰਾਗੁ ਸ੍ਰੀ ਰਾਗੁ ਵਿਚਿ॥ਮ:੧॥ ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਇ ਜੜਾਉ॥ ਕਸਤੂਰੀ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ॥ ਮੈ ਆਪਣਾ ਗੁਰੁ ਪੁਛਿ ਦੇਖਿਆ ਆਵਰੁ ਨਾਹੀ ਥਾਉ॥੧॥ ਰਹਾਉ॥ ਤਬਿ ਫਿਰਿ ਕਲਿਜੁਗਿ ਆਖਿਆ॥
142