ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਲਜੁਗਿ ਆਖਿਆ॥ ਕਛੁ ਲੇਵਹੁ ਸੁਲਤਾਨ ਹੋਵਹੁ ਰਾਜੁ ਕਰਹੁ॥ ਤਬਿ ਗੁਰੂ ਚਉਥੀ ਪਉੜੀ ਕਹੀ॥ ਸੁਲਤਾਨ ਹੋਵਾ ਮੇਲਿ ਲਸਕਰ ਤਖਤਿ ਰਾਖਉ ਪਾਉ॥ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ॥ ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ॥੪॥ ਤਬਿ ਕਲਜੁਗਿ ਪਰਦਖਣਾ ਕੀਤੀ॥ ਆਇ ਪੈਰੀ ਪਇਆ॥ ਆਖਿਓਸੁ ਜੀ ਮੇਰੀ ਗਤਿ ਕਿਉ ਕਰਿ ਹੋਵੇ॥ ਤਬਿ ਗੁਰੁ ਨਾਨਕ ਆਖਿਆ ਮੇਰਾ ਸਿਖੁ ਕੋਟ ਮਧੇ ਕੋਈ ਹੋਵੈਗਾ॥ ਤਿਸਦਾ ਸਦਕਾ ਤੇਰੀ ਗਤਿ ਹੋਵੈਗੀ॥ ਤਬਿ ਕਲਿਜੁਗੁ ਪੈਰੀ ਪਇਆ॥ ਬਾਬੈ ਵਿਦਾ ਕੀਤਾ॥ ਬੋਲਹੁ ਵਾਹਾਗੁਰੂ॥ ਗੁਰੂ ਅਤੇ ਮਰਦਾਨਾ ਰਾਵਦੇ ਰਹੈ॥ ਆਇ ਕੀੜ ਨਗੀ ਪ੍ਰਗਟੇ॥ ਜਾ ਦੇਖੈ ਤਾ ਰੁਖੁ ਬਿਰ
144