ਪੰਨਾ:ਵਲੈਤ ਵਾਲੀ ਜਨਮ ਸਾਖੀ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੂ ਲਖੁ ਤੁਧਹੁ ਦੂਰਿ ਨਾਮੂ ਪਿਰੀ॥੩॥ ਤਬ ਸੇਖੁ ਫਰੀਦੁ ਬੋਲਿਆ॥ ਸਬਦੁ ਰਾਗੁ ਸੂਹੀ ਵਿਚਿ॥ ਬੇੜਾ ਬੰਨਿ ਨ ਸਕਿਓ ਜਾ ਬੰਨਣਿ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥੧॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਵੇ ਢੋਲਾ॥੧॥ ਰਹਾਉ॥ ਇਕ ਆਪਿ ਧਨ ਪਤਲੀ ਬਿਆ ਸਹ ਕੇ ਬੋਲਾ॥ਦੁਧਾ ਥਣੀ ਨ ਆਵਹੀ ਫਿਰਿ ਹੋਇ ਨ ਮੇਲਾ॥੨॥ ਕਹੈ ਫਰੀਦੁ ਸਹੇਲੀਉ ਸਹੁ ਹੈਭੀ ਹੋਸੀ॥ਹੰਸ ਚਲੈਗਾੀ ਡੁਮਾਣਾ ਇਹੁ ਤਨੁ ਖਾਕੁ ਰਲੇਸੀ॥੩॥ ਤਬ ਗੁਰੁ ਜਬਾਬੁ ਦਿਤਾ॥ਸਬਦੁ ਕੀਤਾ॥ ਰਾਗੁ ਸੂਹੀ ਵਿਚਿ ॥ਮਃ ੧॥ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥ ਨਾ ਸਰਵਰੁ ਨਾ ਉਛੁਲੈ ਐਸਾ ਪੰਥੁ ਸੋਹੇਲਾ॥੧॥ ਤੇਰਾ ਇਕੋ ਨਾਮੁ ਮੰਜੀਠਾੜਾ॥ ਜਿਤੁ ਰਾਤਾ ਮੇਰਾ ਚੋਲਾ॥ ਸਦਾ ਰੰਗੁ ਢੋਲਾ॥ਰਹਾਉ॥ਸਾਜਨ ਚਲੇ ਪਿਆਰਿਆ ਕਿਉ ਮੇ

155