ਪੰਨਾ:ਵਲੈਤ ਵਾਲੀ ਜਨਮ ਸਾਖੀ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਜਦਾ ਹੈ ਅਰੁ ਰਾਤਿ ਕਉ ਲੁਣਿ ਦਿਨ ਕਉ ਲੁਣਦਾ ਹੈ॥ ਤਬਿ ਆਸਾ ਦੇਸ ਕੇ ਲੋਕ ਲਾਗੈ ਹਾਇ ਹਾਇ ਕਰਣਿ॥ ਤਾ ਜੋਤਕੀਆ ਆਖਿਆ॥ ਜੋ ਇਸ ਕੀ ਮੁਕਤਿ ਤਬ ਹੋਵੈ ਜਾ ਸਾਧੂ ਕੇ ਚਰਣ ਲਗਨਿ॥ ਤਬਿ ਉਨ੍ਹਾਂ ਆਸਾ ਦੇਸ ਕਾ ਰਾਹ ਬੰਧ ਕਰਿਆ॥ ਏਕੁ ਦਰਵਾਜਾ ਰਖਿਆ ਥਾ॥ ਜੇ ਕੋਈ ਫ਼ਕੀਰੁ ਆਵੈ ਤਾ ਓਤੇ ਦਰਵਾਜੈ ਕਢੀਐ॥ ਤਬ ਬਾਬਾ ਅਤੇ ਸੇਖੁ ਫਰੀਦੁ ਜਾਇ ਨਿਕਲੇ॥ ਜਬ ਨੇੜੈ ਗਏ ਤਬਿ ਗੁਰੂ ਨਾਨਕ ਕਹਿਆ॥ ਸੇਖ ਫਰੀਦਾ ਪੈਰੁ ਧਰਿ॥ ਤਬਿ ਸੇਖਿ ਫਰੀਦਿ ਕਹਿਆ॥ਜੀ ਮੇਰੀ ਕਿਆ ਮਜਾਲ ਹੈ ਜੋ ਮੈ ਆ

164