ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੋ ਮੈ ਖਾਧੀ ਹੈ ਅਤੇ ਪਲੈ ਭੀ ਬੰਧੀ ਹੈ॥ ਤਬ ਸੇਖ ਫਰੀਦ ਰੋਟੀ ਕਾਠਿ ਕੀ ਸੁਟ ਪਾਈ॥ ਆਖਿਓਸੁ ਇਕ ਵਾਰੀ ਕੂੜ ਆਖੇ ਦਾ ਸਦਕਾ ਰਾਜੈ ਇਤਨੀ ਸਜਾਇ ਪਾਈ ਹੈ॥ ਤਬ ਬਾਬੇ ਦੀ ਖੁਸੀ ਹੋਈ॥ ਸੇਖੁ ਫਰੀਦ ਵਿਦਿਆ ਕੀਤਾ॥ ਤਬਿ ਬਾਬਾ ਬੋਲਿਆ॥ਸੇਖ ਫਰੀਦ ਤੁਸਾ ਵਿਚਿ ਖੁਦਾਇ ਸਹੀ ਹੈ॥ ਪਰੁ ਤੂ ਪੀਰੁ ਕਰੁ॥ ਤਬਿ ਸੇਖ ਫਰੀਦੁ ਆਖਿਆ ਚੰਗਾ ਹੋਵੈ ਜੀ॥ ਤਬਿ ਸੇਖ ਫਰੀਦੁ ਵਿਦਾ ਹੋਆ॥ ਗਲੇ ਵਿਚਿ ਲਾਗਿ ਮਿਲੇ॥ ਤਬ ਗੁਰੂ ਬਾਬਾ ਬੋਲਿਆ॥ਸਬਦੁ॥ ਰਾਗੁ ਸ੍ਰੀ ਰਾਗੁ ਵਿਚਿ॥ ਮਃ੧॥ ਆਵਹੁ ਭੈਣੇ ਗਲਿ ਮਿਲਹ ਅੰਗਿ ਸਹੇਲੜੀਆ॥ ਮਿਲਿ ਕੈ ਕਰਹ ਕਹਾਣੀਆ॥ ਸਚੇ ਸੰਮਰਥ ਕੀਆ॥ ਸਚੇ ਸਾਹਿਬ ਸਭਿ ਗੁਣ ਅ
167