ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਤਾਂ ਰਹਾਂ ਜੇ ਮੇਰੀ ਭੁਖ ਗਵਾਵਹਿ, ਜੋ ਤੇਰਾ ਅਹਾਰੁ ਹੋਵੈ, ਸੋ ਮੇਰਾ ਹੋਵੈ, ਸੋ ਮੇਰਾ ਅਹਾਰੁ ਕਰਹਿ*। ਜੋ ਤੁ ਏਹਾ ਕੰਮ ਕਰਹਿ ਤਾ ਤੇਰੇ ਨਾਲ ਰਹਾਂ। ਜਾਂ ਏਹfਬਚਨੁ ਕਰਹਿ, ਜੋ ਮੇਰੇ ਕਰਮ ਭੀ ਨਾ ਬੀਚਾਰਹਿ ਤਾਂ ਹਉ ਤੇਰੈ ਨਾਲੇ ਰਹਾਂ, ਜੇ ਇਹੁ ਤੂ ਕੰਮੁ ਕਰੇ ਨਾਹੀਂ ਤਾਂ ਮੈਨੂੰ ਵਿਦਾ ਕਰਿ। ਤਬ ਗੁਰੂ ਬਾਬੇ ਆਖਿਆ 'ਜਾਹਿ ਵੈ ਮਰਦਾਨਿਆਂ! ਤੁ ਦੀਨ ਦੁਨੀਆ ਨਿਹਾਲੁ ਹੋਆ। ਤਬ ਮਰਦਾਨਾ ਉਭਰਿ ਪੈਰੀਂ ਪਇਆ, ਗੁਰੂ ਬਾਬੇ ਇਤਨੀਆਂ ਵਸਤੂ ਦਿਤੀਆਂ, ਮੱਥਾ ਚੁਕਦਿਆਂ+ ਨਾਲਿ ਅਗਮ ਨਿਗਮ ਕੀ ਸੋਝੀ ਹੋਇ ਆਈ, ਤਾਂ ਮਰਦਾਨਾ ਬਾਬੇ ਨਾਲਿ ਲਗਾ ਫਿਰਣਿ। ਤਬ ਉਦਾਸੀ ਕਰਕੇ ਘਰ ਆਏ। ਜਬਿ ਉਦਾਸੀ ਕਰਕੇ ਆਏ ਬਾਰਹੀ ਬਰਸੀਂ ਤਬਿ ਆਇ ਕਰਿ ਤਿਲਵੰਡੀ ਤੇ ਕੋਸ ਦੁਇ ਬਾਹਰਿ ਆਇ ਬੈਠੇ
200