ਪੰਨਾ:ਵਲੈਤ ਵਾਲੀ ਜਨਮ ਸਾਖੀ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਹੈ ਜਾ ਸਿਫਤਿ ਕਰੀ ਅਰਦਾਸਿ॥ ੪॥੧॥

⁠ਤਬ ਫਿਰਿ ਮਾਤਾ ਕਪੜੇ ਮਿਠਿਆਈ ਆਗੇ ਰਾਖੀ॥ ਤਬਿ ਮਾਤਾ ਆਖਿਆ “ਬਚਾ! ਤੂ ਖਾਹਿ'॥ ਤਾਂ ਬਾਬੇ ਆਖਿਆ॥ “ਮਾਤਾ! ਹਉ ਰਜਿਆ ਹਾਂ॥ਤਾਂ ਮਾਤਾ ਆਖਿਆ॥ “ਬੇਟਾ! ਤੂੰ ਕਿਤੁ ਖਾਧੈ ਰਜਿਆ ਹੈਂ?” ਤਬ ਸੀ ਗੁਰੂ ਬਾਬੇ ਆਖਿਆ॥ “ਮਰਦਾਨਿਆਂ! ਰਬਾਬ ਵਜਾਇ'॥ਤਾਂ ਮਰਦਾਨੇ ਰਬਾਬ ਵਜਾਇਆ॥ ਬਾਬੇ ਸਬਦੁ ਕੀਤਾ ਰਾਗੁ ਸਿਰੀ ਰਾਗੁ ਵਿਚਿ ਮਃ ੧॥

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥ ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥ ਛਤੀਹ ਅੰਮ੍ਰਿਤ ਭਾਉ ਏਕੁ ਜਾਕਉ ਨਦਰਿ ਕਰੇਇ ॥ ੧॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ

ਮਹਿ ਚਲਹਿ

205