ਪੰਨਾ:ਵਲੈਤ ਵਾਲੀ ਜਨਮ ਸਾਖੀ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਕਾਰ॥੧॥ ਰਹਾਉ॥

⁠ਤਬ ਫਿਰਿ ਮਾਤਾ ਕਹਿਆ॥ “ਇਹੁ ਖਿਲਕਾ* ਗਲਹੁਂ ਉਤਾਰਿ॥ ਨਵੈ ਕਪੜੇ ਪਹਿਰ'॥ ਤਬਿ ਬਾਬੇ ਪਉੜੀ ਦੂਜੀ ਆਖੀ:-

ਰਤਾ ਪੈਨਣ ਮਨੁ ਰਤਾ ਸੁਪੇਦੀ ਸਤੁ ਦਾਨੁ॥ ਨੀਲੀ ਸਿਅ ਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ॥ ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥ ੨॥ ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥

⁠ਤਬਿ ਬਾਬੇ ਕਾਲੂ ਨੂੰ ਖਬਰ ਹੋਈ॥ ਤਾਂ ਕਾਲੂ ਘੋੜੇ ਚੜਿ ਕਰਿ ਆਇਆ॥ ਜਾਂ ਆਇਆ॥ ਤਾਂ ਬਾਬਾ ਜੀ ਆਇ ਪੈਰੀਂ ਪਇਆ; ਨਮਸਕਾਰੁ ਕੀਤੋਸੁ

206