ਪੰਨਾ:ਵਲੈਤ ਵਾਲੀ ਜਨਮ ਸਾਖੀ.pdf/225

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਬਾ ਜੀ ! ਮਾਤਾ ਜੀ ! ਅਸੀਂ ਜੋ ਆਏ ਹਾਂ, ਜੋ ਕਹਿਆ ਥਾ ਆਵਹਿਂਗੇ,ਪਰ ਤੁਸੀ ਹੁਣਿ ਆਗਿਆ ਮੰਨਿ ਲੈਹੁ ਅਸੀਂ ਅਜੇ ਉਦਾਸ ਹਾਂ। ਤਬ ਮਾਤਾ ਕਹਿਆ, “ਬੇਟਾ! ਮੇਰੇ ਮਨਿ ਸੰਤੋਖੁ ਕਿਉ ਕਰਿ ਹੋਵੇਗਾ; ਜੋ ਤੂ ਬਹੁਤੀ ਵਰ੍ਹੀ ਉਦਾਸੀ ਕਰਿਕੇ ਆਇਆ ਹੈ। ਤਬ ਬਾਬੇ ਕਹਿਆ‘ਮਾਤਾ ! ਬਚਨ ਮੰਨੁ, ਤੈਨੂੰ ਸੰਤੋਖੁ ਆਵੇਗਾ। ਤਾਂ ਮਾਤਾ ਚੁਪ ਕਰਿ ਰਹੀ।ਤਬ ਸ੍ਰੀ ਗੁਰੂ ਬਾਬਾ ਉਥਹੁ ਚਲਿਆ। ਰਾਵੀ ਚਨਾਉ ਦੇਖਿ ਕਰਿ ਉਜਾੜਿਉਜਾੜਿ ਪੈ ਚਲਿਆ, ਪਟਣ ਦੇਸ ਵਿਚਿ ਆਇ ਨਿਕਲਿਆ | ਪਟਣ ਤੇ ਕੋਸ ਤਿਨਿ ਉਜਾੜਿ ਥੀ, ਓਥੈ ਆਇ ਬੈਠਾ,ਮਰਦਾਨਾ ਨਾਲਿ ਆਹਾ | ਪਟਣ ਕਾ ਪੀਰੁ

214