ਪੰਨਾ:ਵਲੈਤ ਵਾਲੀ ਜਨਮ ਸਾਖੀ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੁ ਹੈ॥ ਤਿਸਦਾ ਦੀਦਾਰੁ ਦੇਖਾ ਹੈ॥ ਓਹੁ ਖੁਦਾਇ ਦਾ ਫਕੀਰੁ ਹੈ॥ ਮੈਨੂੰ ਭੀ ਲੈ ਚਲੁ॥ ਓਸ ਤਾਂ ਖੁਦਾਇ ਦੀਆਂ ਗਲਾਂ ਕਰੀਆਂ ਹਨ॥ ਤਬਿ ਸੇਖੁ ਬਿਰਾਹਮੁ ਸੁਖਵਾਸਣਿ ਚੜਿ ਚਲਿਆ॥ ਕਮਾਲੁ ਨਾਲਿ ਲੀਤਾ | ਆਂਵਦਾ ਆਂਵਦਾ ਕੋਹ ਤਿਹੁ ਉਪਰਿ ਆਇਆ॥ ਜਾ ਦੇਖੋ ਤਾਂ ਬਾਬਾ ਬੈਠਾ ਹੈ॥ ਤਬ ਸੇਖੁ ਬਿਰਾਹਮੁ ਜਾਇ ਖੜਾ ਹੋਆ॥ ਆਖਿਓਸੁ॥ “ਨਾਨਕ! ਸਲਾਮਾਅਲੇਕਮ॥ ਤਬਿ ਗੁਰੂ ਬਾਬੇ ਨਾਨਕ ਕਹਿਆ॥ *ਅਲੇਖਮਅਸਲਾਮ॥ਪੀਰ ਜੀ ਸਲਾਮਤਿ! ਆਈਐ॥ਖੁਦਾਇ ਅਸਾਨੂੰ ਮਿਹਰਵਾਨ ਹੋਆ॥ ਸਾਡਾ ਦੀਦਾਰੁ ਪਾਇਆ॥ ਤਬ ਇਨੋ ਉਨੋ ਦਸੜਪੋਸੀ ਕਰਿ ਬਹਿ ' ਗਏ॥ ਤਬ ਪੀਰ ਪੁਛਣਾ ਕੀਤੀ॥ “ਜੋ ਨਾਨ

218