ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਕੀਰੁ ਥਾ, ਤਿਸਕੀ ਝੁਗੀ ਵਿਚਿ ਜਾਇ ਰਹਿਆ।ਓਹ ਫਕੀਰ ਕੋਹੜੀ ਥਾ। ਤਾਂ ਬਾਬਾ ਜਾਇ ਖੜਾ ਹੋਆ। ਆਖਿਓਸੁ, ‘ਏ ਫ਼ਕੀਰ ! ਰਾਤਿ ਰਹਣਿ ਦੇਹਿ'। ਤਬ ਫਕੀਰ ਅਰਜੁ ਕੀਤਾ, ਆਖਿਓਸੁ, ‘ਜੀ ਮੇਰਿਅਹੁ ਪਾਸਹੁ ਜਨਾਵਰ ਨਸਦੇ ਹੈਨਿ, ਪਰੁ ਖੁਦਾਇ ਦਾ ਕਰਮੁ ਹੋਆ ਹੈ ਜੋ ਆਦਮੀ ਦੀ ਸੂਰਤਿ ਨਦਰਿ ਆਈ ਹੈ । ਤਾਂ ਉਥੈ ਰਹਿਆ। ਫਕੀਰ ਲਾਗਾ ਵਿਰਲਾਪ ਕਰਣਿ। ਤਬ ਬਾਬਾ ਬੋਲਿਆ, ਸਬਦੁ ਰਾਗੁ ਧਨਾਸਰੀ ਵਿਚਿ ਮਃ ੧ ॥ ਸਬਦੁ ॥ ਜੀਉ ਤਪਤੁ ਹੈ ਬਾਰੋ ਬਾਰ॥ਤਪਿ ਤਪਿ ਖਪੈ ਬਹੁਤੁ ਬੇਕਾਰ॥ ਜੈ ਤਨਿ ਬਾਣੀ ਵਿਸ
227