ਪੰਨਾ:ਵਲੈਤ ਵਾਲੀ ਜਨਮ ਸਾਖੀ.pdf/247

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਰਥੁ ਥੇ।ਉਥੇ ਬਾਬਾ ਜਾਇ ਬੈਠਾ, ਤਾਂ ਖਬਰ ਕਿਸੈ ਨ ਲਧੀ। ਅਤੇ ਫਕੀਰੁ ਭੁਖ ਆਜਜੁ ਕੀਤੇ। ਤਬਿ ਬਾਬਾ ਉਠ ਖੜਾ ਹੋਆ, ਫਕੀਰ ਨਾਲੇ ਲੀਤੇ, ਨਾਲੇ ਮਰਦਾਨਾ ਲੀਤਾ, ਜਾਇ ਸੁਆਲੁ ਪਾਇਆ, ਪਰੁ ਸੁਆਲੁ ਕਿਨੈ ਮੰਨਿਓ ਨਾਹੀਂ, ਤਬ ਬਾਬਾ ਬਹੁਤੁ ਕਰੋਪਿ£ ਹੋਆ | ਆਖਿਓਸੁ, “ਮਰਦਾਨਿਆਂ! ਰਬਾਬ ਵਜਾਇ ਤਾਂ ਮਰਦਾਨੇ ਰਬਾਬੁ ਵਜਾਇਆ, ਰਾਗੁ ਤਿਲੰਗੁ ਕੀਤਾ, ਬਾਬੇ ਸਬਦ ਉਠਾਇਆ ਕਹਰ ਵਿਚੋਂ ਸਬਦ ਮਃ ੧॥:

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮ ਧਰਮੁ ਦੁਇ

236