ਪੰਨਾ:ਵਲੈਤ ਵਾਲੀ ਜਨਮ ਸਾਖੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਰ॥ ਇਕਿ ਉਪਾਏ ਮੰਗਤੇ ਇਕਨਾ ਵਡੇ ਦਰਬਾਰ॥ ਅਗੈ ਗਇਆ ਸੇ ਜਾਣੀਅਨਿ ਵਿਣੁ ਨਾਵੈ ਵੇਕਾਰ॥੩॥ ਤਬ ਗੁਰੂ ਬਾਬੇ ਨਾਨਕ ਕਹਿਆ॥ ਸੁਣਿ ਹੋ ਪੰਡਿਤ ਇਕ ਆਵਤੇ ਹੈ॥ ਇਕ ਜਾਤੇ ਹੈ॥ ਇਕ ਸਾਹ ਹੈ ਇਕ ਪਾਤਸਾਹ ਹੈ॥ ਇਕ ਉਨ ਕੈ ਆਗੈ ਭਿਖਿਆ ਮੰਗਿ ਮੰਗਿ ਖਾਤੇ ਹੈ॥ ਪਰ ਸੁਣਿ ਹੋ ਪੰਡਿਤ ਜੋ ਉਹਾ ਆਗੈ ਜਾਵਹਿਗੇ॥ ਜੋ ਈਹਾ ਸੁਖੁ ਕਰ ਤੇਹੈ ਅਰੁ ਪਰਮੇਸਰੁ ਨਾਹੀ ਸਿਮਰਤੇ॥ ਉਨ ਕਉ ਐਸੀ ਸਜਾਇ ਮਿਲੈਗੀ॥ ਜੈਸੀ ਕਪੜੇ ਕਉ ਧੋਬੀ ਦੇਤਾ ਹੈ॥ ਅਰੁ ਤਿਲਾ ਕਉ ਤੇਲੀ ਦੇਤਾ ਹੈ॥ ਅਰੁ ਚਕੀ ਦਾਣਿਆ ਕਉ ਦੇਤੀ ਹੈ॥ ਐਸੀ ਸਜਾਇ ਪਾਵਹਿਗੇ॥ ਅਰੁ ਨਰਕਕੁੰਡੇ ਮਿ

16