ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਹਿਗੇ॥ ਅਰੁ ਜੋ ਪਰਮੇਸਰ ਕਉ ਸਿਮਰਤੇ ਹੈ॥ ਅਰੁ ਭਿਖਿਆ ਮੰਗਿ ਮੰਗਿ ਖਾਤੇ ਹੈ॥ ਉਨ ਕਉ ਦਰਗਹ ਵਡਿਆਈਆ ਮਿਲਹਿਗੀਆ॥ ਤਬਿ ਪੰਡਿਤ ਹੈਰਾਨੁ ਹੋਇ ਗਇਆ॥ ਕਹਿਓਸੁ ਏਹੁ ਕੋਈ ਵੱਡਾ ਭਗਤੁ ਹੈ॥ ਤਬਿ ਫਿਰਿ ਪਡਿਤ ਕਹਿਆ ਨਾਨਕ ਤੂ ਜੋ ਐਸੀ ਬਾਤਾ ਕਰਦਾ ਹੈ॥ ਸੋ ?ਕਿਓ ਕਰਦਾ ਹੈ॥ ਅਜੇ ਤਾ ਬਾਲਕੁ ਹੈ॥ ਕੁਛ ਮਾਤਾ ਪਿਤਾ, ਇਸਤ੍ਰੀ ਕੁਟੰਬ ਕਾ ਸੁਖੁ ਦੇਖ॥ ਅਜੇ ਤੇਰਾ ਕਿਥੈ ਉੜਕੁ ਹੈਂ। ਤਬ ਗੁਰੂ ਨਾਨਕ ਚਉਥੀ ਪਉੜੀ ਕਹੀ॥ ਭੈ ਤੇਰੈ ਡਰੁ ਅਗਲਾ ਖਪਿ ਖਪਿ ਛੀਜੈ ਦੇਹੁ।। ਨਾਉ ਜਿਨਾ ਸੁਲਤਾਨ ਖਾਨ ਹੋਦੇ ਦਿਸਨਿਖੇਨ।। ਨਾਨਕ ਓਠੀ ਚਲਿਆ ਸਭਿ

17