ਪੰਨਾ:ਵਲੈਤ ਵਾਲੀ ਜਨਮ ਸਾਖੀ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂੜੇ ਤੁਟੈ ਨੇਹ॥੪॥੬॥ਤਿਸ ਕਾ ਪਰਮਾਰਥ ਗੁਰੂ ਨਾਨਕ ਕਹਿਆ॥ ਸੁਣ ਹੇ ਪੰਡਿਤ ਉਸ ਸਾਹਬਿ ਕਾ ਐਸਾ ਡਰੁ ਹੈ॥ ਜੋ ਮੇਰੀ ਦੇਹ ਭੈਮਾਨੁ ਹੋਇ ਗਈ ਹੈ॥ ਜੋ ਈਹਾ ਖਾਨ ਸੁਲਤਾਨ ਕਹਾਇਦੇ ਥੇ ਸੋ ਭੀ ਮਰਿ ਖਾਕੁ ਹੋਇ ਗਏ॥ ਜਿਨਕਾ ਅਮਰੁ ਮਨੀਤਾ ਥਾ, ਜਿਨਕੈ ਡਰਿ ਪ੍ਰਿਥਮੀ ਭੈਮਾਨ ਹੋਤੀ ਥੀ॥ ਸੋ ਭੀ ਮਰਿ ਖਾਕ ਹੋਇ ਗਏ।। ਸੁਣ ਹੋ ਪੰਡਿਤਾ ਮੈ ਕੂੜਾ ਨੇਹੁ ਕਿਸਿ ਸੋ ਕਰਉ।। ਹਮ ਭੀ ਉਠਿ ਜਾਹਿਗੇ॥ ਖਾਕ ਦਰਿ ਖਾਕੁ ਹੋਇ ਜਾਹਿਗੇ, ਹਮ ਤਿਸਕੀ ਬੰਦਗੀ ਕਰਹਿਗੇ॥ ਜੋ ਜੀਅ ਲਏਗਾ ਫਿਰਿ ਇਸ ਸੰਸਾਰ ਸਉ ਕੂੜਾ ਨੇਹੁ ਕਿਆ ਕਰਹਿ॥