ਪੰਨਾ:ਵਲੈਤ ਵਾਲੀ ਜਨਮ ਸਾਖੀ.pdf/275

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਰ ਕਥਾ ਪਰੁ ਸੰਗਤਿ ਵਿਚਿ ਗਵਿਆਛਣੀ, ਤਵ ਕਾ ਉਦਾਸੀ ਹੋਆ। ਤਦਹੁ ਬਾਬਾ ਓਥਹੁ ਰਵਦਾ ਰਹਿਆ। ਪਸਰੂਰਿ ਵਿਚਿ ਦੋ ਮੀਯੇ ਮਿਠੇ ਦੇ ਕੋਟਲੇ ਵਿਚਿ ਆਇ ਨਿਕਲੇ ਕੋਸ ਅਧ ਉਪਰਿ। ਓਥੇ ਬਾਗ ਵਿਚ ਜਾਇ ਬੈਠੇ। ਤਬ ਮੀਏ ਮਿਠੇ ਨੂੰ ਆਗਾਹ ਹੋਈ, ਆਪਣਿਆਂ ਮੁਰੀਦਾਂ ਵਿਚ ਆਖਿਓਸੁ, “ਜੋ ਨਾਨਕੁ ਭਲਾ ਫਕੀਰੁ ਹੈ, ਪਰ ਜੋ ਆਸਾਨੋ ਮਿਲੈਗਾ *ਤਾਂ ਇਉਂ ਤਾਰਿ ਲੈਹਿੰਗਿ ਜਿਉਂ ਦੁਧ ਉਪਰਹੁ ਮਲਾਈ ਤਾਰਿ ਲਈ ਦੀ ਹੈ। ਤਬ ਬਾਬੇ ਆਖਿਆ, “ਮਰਦਾਨਿਆਂ! ਸੁਣਿ, ਮਿਠਾ ਕਿਆ ਆਖਦਾ ਹੈ। ਤਾਂ ਮਰਦਾਨੇ

264