ਪੰਨਾ:ਵਲੈਤ ਵਾਲੀ ਜਨਮ ਸਾਖੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂੜਾ ਨੇਹੁ ਕਿਆ ਕਰਹਿ॥ ਤਬਿ ਪੰਡਿਤੁ ਹੈਰਾਨੁ ਹੋਇ ਗਇਆ॥ ਨਮਸਕਾਰੁ ਕੀਤੋਸੁ॥ ਜੋ ਕੋਈ ਪੂਰਾ ਹੈ॥ ਜੋ ਤੇਰੇ ਆਤਮੇ ਆਉਂਦੀ ਹੈ ਸੋ ਕਰਿ॥ ਤਬ ਗੁਰੂ ਬਾਬਾ ਜੀ ਘਰਿ ਆਇਕੈ ਬੈਠ ਰਹਿਆ॥ ਬੋਲਹੁ ਵਾਹਿਗੁਰੂ॥ਆਗਿਆ ਪਰਮੇਸ਼ਰ ਕੀ ਹੋਈ ਜੋ ਕਿਰਤਿ ਕਛੁ ਨ ਕਰੈ॥ ਜੇ ਬਹੈ ਤਾਂ ਬੈਹਾ ਹੀ ਰਹੈ॥ ਜਾ ਸੋਵਿ ਤਾਂ ਸੋਇਆ ਹੀ ਰਹੈ॥ ਫਕੀਰਾ ਨਾਲਿ ਮਜਲਸ ਕਰੈ। ਬਾਬਾ ਕਾਲੂ ਹੈਰਾਨ ਹੋਇ ਗਇਆ॥ ਕਹਿਸੁ ਨਾਨਕ ਤੂ ਇਵੈ ਰਹੈ ਤਾ ਕਿ ਹੋਵੈ॥ ਜਬਿ ਗੁਰੂ ਨਾਨਕ ਬਰਸਾਂ ਨਵਾ ਕਾ ਹੋਆ ਤਬਿ ਫਿਰਿ ਤੋ

19