ਪੰਨਾ:ਵਲੈਤ ਵਾਲੀ ਜਨਮ ਸਾਖੀ.pdf/292

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੰਧੀਆ ਥੀਆ, ਲਾਖ ਲਾਖ ਕੀ ਇਕ ਧਜ ਥੀ । ਤਬ ਬਾਬੇ ਪੁਛਿਆ 'ਏਹY ਧਜਾ ਕਿਸ ਕੀਆਂ ਹੈਨਿ ? ਤਬ ਦੁਨੀ ਚੰਦ ਆਖਿਆ, “ਜੀ ਇਹ ਜਾਂ ਮੇਰੀਆਂ , ਹੈਨਿ । ਤਹ ਬਾਬੇ ਇਕ ਸੂਈ ਦਿਤੀ, ਆਖਿਓਸੁ, ਜੋ ਅਸਾਡੀ ਅਮਾਨ ਰਾਖੁ, ਅਸੀਂ ਆਗੈ ਸੰਗਿ ਲੈਹਿੰਗੇਂ । ਤਬ ਦੁਨੀ ਚੰਦੁ ਸੂਈ ੜੀਮਤਿ ਪਾਸਿ ਲੈ ਗਇਆ। ਆਖਿਓਸੁ, ਇਹ ਸੂਈ ਰਖੁ, ਗੁਰੂ ਦਿਤੀ ਹੈ,ਅਤੇ ਆਖਿਆ ਹੈ,ਜੁ ਅਗੈ ਮੰਗਿ ਲੈਹਿਗੇ। ਤਦਹੁ ਤ੍ਰੀਮਤਿ ਆਖਿਆ, ਏ ਪਰਮੇਸਰ ਕੇ! ਇਹ ਸੂਈ ਤੇਰੈ ਸਾਥਿ ਚਲੈਗੀ ਆਗੈ? ਤਾਂ ਦੁਨੀ ਚੰਦ ਆਖਿਆ, 'ਕਿਆ ਕਰੀਐ? ਤ੍ਰੀਮਤ ਆਖਿਆ ਜਾਹਿ ਦੇ ਆਉ। ਤਬ ਦੁਨੀ ਚੰਦ ਸੂਈ ਫੇਰਿ

281