ਪੰਨਾ:ਵਲੈਤ ਵਾਲੀ ਜਨਮ ਸਾਖੀ.pdf/293

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੈ ਆਇਆ ਬਾਬੇ ਪਾਸਿ। ਆਇ ਆਖਿਓਸੁ, 'ਇਹ ਸੂਈ ਮੇਰੇ ਪਾਸਿ ਅਗੈ ਚਲਣੈ ਕੀ ਨਾਹੀ, ਫੇਰਿ ਲੇਵਹੁ। ਤਬ ਗੁਰੂ ਬਾਬੇ ਆਖਿਆ ਇਹ ਧਜਾ ਕਿਉਂ ਕਰਿ ਪਹੁੰਚਾਵਹਿੰਗਾ, ਜੋ ਸੂਈ ਨਹੀਂ ਪਹੁੰਚਾਇ ਸਕਦਾ?? ਤਬ ਦੁਨੀ ਚੰਦ ਉਠਿ ਆਇ ਮੱਥਾ ਟੇਕਿਆ, ਆਖਿਓਸੁ, ‘ਜੀ ਓਹ ਬਾਤ ਕਰਿ ਜਿਤੁ ਆਗੈ ਪਹੁਚੈ। ਤਦਹੁ ਗੁਰੂ ਆਖਿਆ, “ਪਰਮੇਸਰ ਕੇ ਨਾਮ ਤੂੰ ਦੇਹਿਅਤੀਤਾ, ਅਭਿਆਗਤ ਹੈ ਮੁਹਿ ਪਾਇ, ਇਉਂ ਸਾਥਿ ਪਹੁੰਚੇਗੀ। ਤਬ ਦੁਨੀ ਚੰਦ ਸਤ ਲਖ ਕੀਆ ਜਾ ਲੁਟਾਇ ਦੂਰਿ ਕੀਤੀਓ ਸਹੁਕਮੁ ਮੰਨਿਆ। ਹਕਮ ਗੁਰ ਕਾ ਐਸਾ ਹੈ, ਜੋ ਕੋਈ

282