ਪੰਨਾ:ਵਲੈਤ ਵਾਲੀ ਜਨਮ ਸਾਖੀ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਵਨਿ । ਅਤੇ ਮਨਿ ਵਿਚਿ. ਧਾਰਨਿ ਜੋ ਗੁਰੁ ਖੋਆਜੇ ਤੇ ਪਾਈ ਹੈ ਤਉ ਗੁਰੁ ਉਤੈ ਥਾਇ ਪਾਈ ਹੈ । ਇਕ ਸਖੈ ਓਨਾਂ ਆਖਿਆ, 'ਜੋ ਅਸੀ ਭੀ ਸੇਵਾ ਕਰਾ ਤਿਤਦਰੁ” । ਏਕ ਦਿਨ, ਇਕ ਰਾਤਿ ਕਉ ਦੇਖਨਿ ਤਾ ਇਕੁ ਮਦੁ ਚਲਿਆ ਆਂਵਦਾ ਹੈ, ਹਥਿ ਮਛੀ ਹੈਸੁ । ਤਾਂ ਓਸੁ ਮਰਦ ਪੁਛਿਆ, “ਤੁਸੀ ਕਉਣ ਹਉ ? ਤਦਹੁ ਸੈਦੋ ਅਤੈ ਸੀਹੋਂਦ ਬੋਲਿਆ ਜੋ ਅਸੀ ਗੁਰੂ ਨਾਨਕ ਕੇ ਸਿਖ ਹਾਂ । ਤਬ ਰਾਤਿ ਕੇ ਸਮੈ ਉਸ ਮਰਦ ਪੁਛਿਆ ਤੁਸੀ ਕਹਾਂ ਚਲੇ ਹਉ ? ਤਬ ਸੈਦੋ ਬੋਲਿਆ ਜੋ ਜੀ ਅਸੀ ਨਿਤਾਪ੍ਰਤ ਪਹਰੁ ਰਾਤਿ ਨੂੰ ਖੋਆਜੇ ਦੀ ਸੇਵਾ ਕਰਣਿ ਜਾਂਦੇ ਹਾਂ, ਜੋ ਅਸਾਡੇ ਗੁਰੂ ਖੋਆਜੇ ਤੇ ਹੀ ਪਾਇਐ ।

292