ਪੰਨਾ:ਵਲੈਤ ਵਾਲੀ ਜਨਮ ਸਾਖੀ.pdf/308

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਣਿ ਕੀਤੇ ਬਾਹਰ ਬੈਠਾ, ਅਰੁ ਗੁਰੂ ਜੋਗੁ ਆਖਿ ਭੇਜਿਓਸੁ, “ਜੋ ਬਾਹਰਿ ਆਉ। ਤਬ ਗੁਰੂ ਬਾਬਾ ਬਾਹਰਿ ਆਇਆ। ਤਦਹਾਂ ਅਨਭੀĀ ਸਰੇਵੜੈ ਪੁਛਿਆ ਗੁਰੂ ਬਾਬੈ ਜੋਗੁ, ਜੋ “ਤੂ ਅੰਨੁ ਨਵਾਂ ਪੁਰਾਣਾ ਖਾਵਤਾ ਹੈ, ਅਤੈ ਚੰਣਿ ਭੁਨੇ ਖਾਵਤਾ ਹੈ, ਅਤੇ ਪਾਣੀ ਠੰਢਾ ਪੀਵਤਾ ਹੈ ਬਿਨੁ ਛਾਣਿਆ*, ਬਨਿ ਬੁਣਿ ਝੂਣਿ ਖਾਂਦਾ ਹੈ, ਅਤੇ ਗੁਰੂ-ਕਹਾਂਵਦਾ ਹੈ, ਸੋ ਤੈ ਕਿਆ ਗੁਣੁ ਪਾਇਆ ਹੈ ਜੋ ਨਿਤਾਪ੍ਰਤਿ ਜੀਆ ਮਾਰਦਾ ਹੈਂ ? ਤਬ ਗੁਰੂ ਬਾਬਾ ਬੋਲਿਆ ਰਾਗੁ ਮਾਝ ਕੀ ਵਾਰ ਪਉੜੀ : ਸਤਿਗੁਰੁ ਹੋਇ ਦਇਆਲੁ ਤ ਸਰਧਾ

297