ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/314

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਤਿਨਿ ਹੈ, ਊਹਾ ਰਾਕਸ਼ੁ ਆਦਮੀ ਭਖਦਾ ਥਾ। ਧਨਾਸਰੀ ਦੇਸ ਕਾ। ਤਹਾਂ ਬਾਬਾ ਜਾਇ ਪ੍ਰਗਟਿਆ, ਨਾਲਿ ਸੈਦੋ ਸੀਹੋ ਜਟ ਜਾਤ ਘੇਹੋ ਥੇ। ਤਬ ਰਾਕਸੁ ਆਇਆ। ਦੇਖਿ ਕਰਿ ਕੜਾਹਾ ਤਪਾਇਆ। ਤਬ ਬਾਬੇ ਜੋਗੁ ਪਕੜਿ ਲੈ ਗਇਆ, ਦੇਖਿ ਕਰਿ ਹਸਿਆਣੇ। ਤਬ ਸੈਦੋ ਅਤੈ ਸੀਹੋ ਲਗੈ ਬੈਰਾਗੁ ਕਰਣਿ, ਆਖਿਓਨੈ ਜੋ “ਅਸਾਡੇ ਜੀਅੜੇ ਭੀ ਕੜਾਹੇ ਵਿਚਿ ਤਲੀਅਨਿਗੈ।ਤਬ ਬਾਬਾ ਤਪਤੇ ਕੜਾਹੇ ਵਿਚਿ ਜਾਇ ਬੈਠਾ। ਤਦਹੁ ਬਿਸਮਾਦੁ ਕੈ ਘਰਿ ਆਇਆ, ਤਿਤੁ ਮਹਲਿ ਸਬਦੁ ਹੋਆ ਰਾਗ ਮਾਰੂ ਵਿਚ॥

303