ਪੰਨਾ:ਵਲੈਤ ਵਾਲੀ ਜਨਮ ਸਾਖੀ.pdf/328

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮੁੰਦ੍ਰ੍ ਕੇ ਅਧ ਵਿਚਿ ਗਇਆ। ਅਗੇ ਮਛਿੰਦ੍ਰ ਅਤੇ ਗੋਰਖੁ ਨਾਥ ਬੈਠੇ ਥੇ, ਤਬ ਮਛਿੰਦ੍ਰ ਡਿੱਠਾ, ਦੇਖਿ ਕਰਿ ਆਖਿਓਸੁ, “ਗੋਰਖਨਾਥ! ਏਹੁ ਕਉਣੁ ਆਂਵਦਾ ਹੈ ਦਰੀਆਉ ਵਿਚਿ?' ਤਬ ਗੋਰਖਨਾਥ ਆਖਿਆ ‘ਜੀ ਏਹੁ ਨਾਨਕ ਹੈ'। ਤਬ ਬਾਬਾ ਜਾਇ ਪ੍ਰਗਟਿਆ।‘ਆਦੇਸੁਆਦੇਸੁ ਕਰਿਕੈ ਬੈਠਿ ਗਇਆ। ਤਬ ਮਛੰਦ੍ਰ ਪੁੱਛਿਆ, ਆਖਿਓਸੁ, “ਨਾਨਕ! ਸੰਸਾਰੁ ਸਾਗਰੁ ਕੇਹਾ ਕੁ ਡਿਠੋ? ਕਿਤੁ ਬਿਧਿ ਦਰੀਆਉ ਤਰਿਓ?' ਤਬ ਬਾਬਾ ਬੋਲਿਆ, ਸਬਦੁ ਰਾਗ ਰਾਮਕਲੀ ਵਿਚਿ ਮਃ ੧॥ਜਿਤੁ ਦਰਿ ਵਸਹਿ ਕ

317