ਪੰਨਾ:ਵਲੈਤ ਵਾਲੀ ਜਨਮ ਸਾਖੀ.pdf/331

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ॥੩॥ ਕਾਗਦੁ ਲੂਣੁ ਰਹੈ ਘ੍ਰਿਤਸੰਗੇ ਪਾਣੀ ਕਮਲੁ ਰਹੈ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ॥੪॥ ⁠ਤਬ ਫੇਰਿ ਮਛਿੰਦ੍ਰ ਬੋਲਿਆ। ਆਖਿਓਸੁ “ਨਾਨਕ! ਜੋਗੁ ਲੈ, ਜੋ ਡੋਲਣੈ ਤੇ ਰਹੈਂ, ਭਵਜਲੁ ਸੁਖਾਲਾ ਤਰਹਿੰ। ਤਦਹੂੰ ਗੁਰੂ ਬੋਲਿਆ, ਸਬਦੁ ਰਾਗੁ ਰਾਮਕਲੀ ਵਿਚ ਮਃ ੧॥ ਸੁਣਿ ਮਾਛਿੰਦ੍ਰਾ ਨਾਨਕੁ ਬੋਲੈ॥ਵਸਗਤਿ ਪੰਚ ਕਰੇ ਨਹ ਡੋਲੈ॥ ਐਸੀ ਜੁਗਤਿ ਜੋਗ ਕਉ ਪਾਲੇ॥ ਆਪਿ ਤਰੈ ਸਗਲੇ ਕੁਲ ਤਾਰੇ॥ ੧॥ ਸੋ ਅਉ

320