ਪੰਨਾ:ਵਲੈਤ ਵਾਲੀ ਜਨਮ ਸਾਖੀ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ॥ ਤਬ ਰਾਇ ਬੁਲਾਰ ਆਖਿਆ ਇਸਨੂੰ ਜਗਾਇਹੁ॥ ਜਬਿ ਉਠਾਇਆ ਤਾ ਕਾਲੂ ਦਾ ਪੁੱਤੁ ਹੈ॥ ਤਬਿ ਰਾਇਬੁਲਾਰਿ ਆਖਿਆ ਯਾਰੋ ਕਲ ਵਾਲੀ ਵੀ ਗਲ ਡਿਠੀ ਹੈ॥ ਅਰ ਏਹੁ ਭੀ ਵੇਖਹੁ॥ ਏਹ ਖਾਲੀ ਨਾਹੀ॥ ਤਬਿ ਰਾਇਬੁਲਾਰ ਭੱਟੀ ਘਰਿ ਆਇਆ॥ ਆਇ ਕਰਿ ਕਾਲੂ ਨੂੰ ਸਦਾਇਓਸੁ॥ ਅਰੁ ਆਖਿਓਸੁ॥ ਕਾਲੂ ਮਤੁ ਇਸੁ ਪੁਤ੍ਰ ਨੋ ਫਿਤੁਮਰ ਦੇਦਾ ਹੋਵੇ॥ ਏਹੁ ਮਹਾਪੁਰਖੁ ਹੈ॥ ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ॥ ਕਾਲੂ ਤੂੰ ਭੀ ਨਿਹਾਲੁ ਹੋਆ॥ ਅਤੇ ਮੈਂ ਭੀ ਨਿਹਾਲੁ ਹਾ॥ ਜਿਸ ਦੇ ਸਹਰ ਵਿਚਿ ਇਹੁ ਪੈਦਾ ਹੋਆ ਹੈ॥ ਤਬਿ ਕਾਲੂ ਆਖਿਆ॥ ਜੀ ਖੁਦਾਇ ਦੀਆ ਖੁਦਾਇ ਹੀ ਜਾਣੈ॥ ਕਾਲੂ ਘਰਿ ਆਇਆ॥ ਤਬਿ ਗੁਰੂ ਨਾਨਕ ਫ

(23)