ਪੰਨਾ:ਵਲੈਤ ਵਾਲੀ ਜਨਮ ਸਾਖੀ.pdf/341

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ੜੈ ਹੋਏ, ਲਗੇ ਬੇਨਤੀ ਕਰਣਿ ਜੋ “ਜੀ ਪਰਸਾਦ ਦਾ ਹੁਕਮੁ ਹੋਵੈ। ਤਦਹੁ ਬਾਬੇ ਆਖਿਆ “ਜੋ ਹਮਾਰੈ ਬਰਤੁ ਹੈ। ਤਬ ਰਾਜੇ ਆਖਿਆ 'ਜੀ ਅਸਾਡਾ ਭਲਾ ਕਿਉਂਕਰ ਹੋਵੈ?” ਤਬ ਗੁਰੁ ਆਖਿਆ “ਜੋ ਮਨਛ ਕਾ ਮਾਸੁ ਹੋਵੈ, ਤਾਂ ਅਹਾਰੁ ਕਰਾਂ। ਤਬ ਰਾਜੈ ਸਿਵਨਾਭਿ ਆਖਿਆ 'ਜੀ ਤੇਰਾ ਸਦਕਾ ਆਦਮੀ ਭੀ ਬਹੁਤ ਹੈਨਿ। ਤਬ ਬਾਬੇ ਆਖਿਆ “ਹੋ ਰਾਜਾ! ਓਹੁ ਆਦਮੀ ਹੋਵੈ ਜੋ ਰਾਜੇ ਦੇ ਘਰਿ ਪੁਤ੍ਰ ਹੋਵੇ, ਅਤੇ ਰਾਜਕੁਇਰੁ ਹੋਵੈ, ਅਤੇ ਬਾਰਹ ਬਰਸਾਂ

330