ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਈ॥ ਉਨਿ ਆਖਿਆ ਸਸੁ ਤੂ ਕਿਆ ਬੈਠੀ ਹੈ॥ ਜਿਸ ਦਾ ਪੁਤ੍ਰ ਪਇਆ ਹੈ॥ ਚਉਥਾ ਦਿਹਾੜਾ ਹੋਆ ਹੈ॥ ਖਾਂਦਾ ਪੀਂਦਾ ਕਿਛੁ ਨਾਹੀਂ॥ ਤਬਿ ਮਾਤਾ ਆਈ॥ ਉਨਿ ਆਖਿਆ॥ ਬੇਟਾ ਤੁਧ ਪਇਆ ਬਣਦੀ ਨਾਹੀ॥ ਕੁਛ ਖਾਹਿ ਪੀਉ॥ ਖੇਤੀ ਪਤੀ ਦੀ ਖਬਰਿ ਸਾਰਿ ਲਹੁ॥ ਕਿਛੁ ਰੁਜ਼ਗਾਰ ਦੀ ਖਬਰਿ ਲਹੁ॥ ਤੇਰਾ ਸਭੁ ਕਟੰਬੁ ਦਿਲਗੀਰੁ ਹੈ॥ ਅਤੈ ਬੇਟਾ ਜੋ ਤੁਧੁ ਨਾਹੀ ਭਾਵਦਾ ਸੁ ਨਾ ਕਰਿ॥ ਅਸੀ ਤੈਨੋ ਕਿਛੁ ਨਹੀ ਆਖਦੇ॥ ਤੂ ਫਿਕਰਵਾਨ ਕਿਉ ਹੈ॥ ਤਬਿ ਕਾਲੂ ਨੂੰ ਖਬਰਿ ਹੋਈ॥ ਤਾ ਕਾਲੂ ਆਇਆ॥ ਆਖਿਆ ਬੱਚਾ ਅਸੀ ਤੈਨੂ ਕਿ ਆਖਦੇ ਹਾਂ॥ ਪਰ ਰੁਜਗਾਰੁ ਕੀਤਾ ਭਲਾ ਹੈ॥ ਜੇ ਖੱਤਰੀਆ ਦਿਆ ਪੁਤ੍ਰਾ ਪਾਸਿ ਪੰਜੀਹੇ ਹੋਦੇ ਹੈਨ ਤਾਂ ਰੁਜ਼ਗਾਰ ਕਰਦੇ ਹੈਨਿ॥ ਤਾ ਰੁ

(25)