ਪੰਨਾ:ਵਲੈਤ ਵਾਲੀ ਜਨਮ ਸਾਖੀ.pdf/379

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਭਰਥਰੀ, ਅਤੇ ਗੋਪੀ ਚੰਦੁ ਅਤੇ ਚਰਪਟੁ ਬੈਠੇ ਥੇ। ਤਬ ਬਾਬੈ ਜਾਇ ਆਦੇਸੁ! ਆਦੇਸੁ! ਕੀਤਾ। ਬਾਬਾ ਬੈਠਿ ਗਇਆ। ਤਦਹੁ ਸਿਧਾਂ ਡਿਬੀ ਦਿਤੀ,ਤਾਂ ਆਖਿਓਨੇ 'ਜਾਹਿ ਜੀ ਭਰਿ ਲੇਆਉ# ਕਲਜੁਗੁ ਕੇ ਬਾਲਕੇਤਦਹੀ ਬਾਬਾ ਡਿਬੀ ਭਰਣਿ ਗਇਆ। ਜਾ ਪਾਣੀ ਵਿਚ ਪਾਏ, ਤਾਂ ਹੀਰੇ ਮੋਤੀ ਵਿਚ ਲਗੇ ਪਵਣਿ। ਤਬ ਗੁਰੂ ਬਾਬੇ ਡਿਬੀ ਧਰਤੀ ਨਾਲ ਮਾਰੀ, ਤਬ ਠੀਕਰੀਆਂ ਹੋ ਗਈਆਂ। ਤਦਹੁ ਬਾਬੇ ਠੀਕਰੀ ਜੋੜੀਆਂ, ਜੋੜਿ ਕੇ ਸਲੋਕ ਦਿਤਾ। ਸਲੋਕ, ਭੰਨੈ ਘੜੇ ਸਵਾਰੇ ਸੋਇ॥ਨਾਨਕ ਸਚਿ ਬਿਨੁ ਅਵਰ ਨ ਕੋਇ॥੧॥ ਤਬ ਮੰਤਰਾ ਕੀ ਕਲਾ ਦੂਰਿ ਹੋਈ। ਤਬ ਡਿਬੀ ਵਿਚਿ ਪਾ

368