ਪੰਨਾ:ਵਲੈਤ ਵਾਲੀ ਜਨਮ ਸਾਖੀ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਤੇ ਨਵੇਕਲੀ ਖੇਤੀ ਕਦਿ ਵਾਹੀ ਹੈ॥ ਕਮਲੀਆ ਗਲਾ ਛਡਿ॥ ਅਗੈ ਅਗੇਰੇ ਪਰੁ ਜੇ ਤੁਧੁ ਭਾਵਸੀ॥ ਤਾਂ ਅਗਲੀ ਫਸਲੀ ਤੈਨੂੰ ਨਵੇਕਲੀ ਖੇਤੀ ਵਾਹਿ ਦੇਸਾਹੇ॥ ਦਿਖਾ ਤੂ ਕਿਉ ਕਰਿ ਪਕਾਇ ਖਾਵਿਸੀ॥ ਤਬ ਗੁਰੂ ਨਾਨਕ ਆਖਿਆ॥ਪਿਤਾ ਜੀ ਅਸਾ ਖੇਤੀ ਹੁਣਿ ਵਾਹੀ ਹੈ ਅਤੇ ਭਲੀ ਜੰਮੀ ਹੈ॥ ਦਿਸਣਿ ਪਾਸਣਿ ਭਲੀ ਹੈ॥ ਤਬਿ ਕਾਲੂ ਆਖਿਆ॥ ਬੱਚਾ ਅਸਾ ਤੇਰੀ ਖੇਤੀ ਡਿਠੀ ਕਾਈ ਨਾਹੀ॥ ਤੂ ਕਿਆ ਆਖਦਾ ਹੈ॥ ਤਬਿ ਗੁਰੂ ਨਾਨਕ ਆਖਿਆ ਪਿਤਾ ਜੀ॥ ਅਸਾ ਏਹੁ ਖੇਤੀ ਵਾਹੀ ਹੈ॥ ਜੋ ਤੂੰ ਸੁਣੇਗਾ॥ ਤਬ ਬਾਬੇ ਨਾਨਕ ਇਕੁ ਸਬਦੁ ਉਠਾਇਆ॥ਰਾਗੁ ਸੋਰਠਿ ਵਿਚਿ॥ਮ:੧ ਸਬਦ।।

ਮਨੁ ਹਾਲੀ ਕਰਣੀ ਕਿਰਸਾਣੀ ਸਰਮੁ

(37)