ਪੰਨਾ:ਵਲੈਤ ਵਾਲੀ ਜਨਮ ਸਾਖੀ.pdf/403

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਿ ਜਾਇ ਵੜਿਆ ਹੋਆ। ਤਬ ਅਗੇ ਕਿਤਾਬਾਂ ਵਿਚ ਲਿਖਿਆ ਆਹਾ, ਜੋ ਇਕ ਨਾਨਕ ਦਰਵੇਸੁ ਆਵੈ, ਤਾ ਮਕੇ ਦੇ ਖੁਹਾ ਵਿਚ ਪਾਣੀ ਪੈਦਾ ਹੋਵੇਗਾ। ਤਬ ਬਾਬਾ ਮਕੇ ਵਿਚਿ ਜਾਇ ਵੜਿਆ, ਜਾਇ ਕਰਿ ਸੋਇ ਰਹਿਆ | ਪੈਰ ਮੱਕੇ* ਦੀ ਤਰਫ ਕਰਿਕੇ ਸਤਾ। ਤਬ ਪੇਸ਼ੀ ਕੀ ਨਿਮਾਜ ਕਾ ਵਖਤ ਹੋਇਆ। ਤਬ ਕਾਜੀ ਰੁਕਨਦੀਨਿ ਨਿਮਾਜ ਕਰਣਿ ਆਇਆ। ਦੇਖੇ ਨਦਰਿ ਕਰਕੇ ਆਖਿਓਸੁ, ਏ ਬੰਦੇ ਖੁਦਾਇ ਕੇ ਤੂ ਜੋ ਪੈਰ ਖੁਦਾਇ ਕੇ ਘਰ ਵਲਿ ਕੀਤੇ ਹੈਨਿ,ਅਤੇ ਕਾਬੇ ਕੀਤ ਰਫਿ,ਸੋ ਕਿਉਂ ਕੀਤੈ ਹੈਨਿ?॥ ਤਬ ਬਾਬੇ ਆਖਿਆ, ਜਿਤ ਵਲ ਖੁਦਾਇ ਅਤੇ ਕਾਬਾ ਨਹੀਂ, ਤਿਤੁ ਵਲ ਮੇਰੇ ਪੈਰੁ ਘਸੀਟਿ ਕਰਿ ਛਡ। ਤਬ ਕਾਜੀ ਰੁਕਨਦੀ

392