ਪੰਨਾ:ਵਲੈਤ ਵਾਲੀ ਜਨਮ ਸਾਖੀ.pdf/404

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਬੇ ਕੇ ਪੈਰ ਫੇਰੇ, ਜਿਤੁ ਵਲਿ ਬਾਬੇ ਦੇ ਪੈਰਿ ਫੇਰੇ, ਤਿਤੁ ਵਲਿ ਮਿਹਰਾਬ ਕਾ ਮੁਹੁ ਫਿਰਿਦਾ ਜਾਵੇ। ਤਬ ਕਾਜੀ ਰੁਕਨਦੀ ਹੈਰਾਨ ਹੋਇ ਗਇਆ, ਪੈਰੁ ਚੁੰਮਿਅਸੁ ਅਰੁ ਆਖਿਓਸੁ, ਏ ਦਰਵੇਸ!, ਤੇਰਾ ਨਾਉ ਕਿਆ ਹੈ, ਤਾਂ ਬਾਬਾ ਬੋਲਿਆ, ਸ਼ਬਦੁ ਰਾਗੁ ਤਿਲੰਗ ਵਿਚ ਮਃ੧॥ ਰੋਜਾ ਬੰਦਗੀ ਕਬੂਲੁ॥ ਦਸ ਦੁਆਰੇ ਚੀਨਿ ਮਰਦਾ ਹੋਇ ਰਹੁ ਰੰਜੂਲੁ॥੧॥ ਰਹਾਉ॥ ਮਾਰਿ ਮਨੂਆ ਦ੍ਰਿਸਟਿ ਬਾਧਹੁ ਦਉੜ ਤਲਬ ਦਲੀਲਿ॥ ਤੀਸ ਦਿਨ ਸਿਉ ਰੰਗੁ ਰਾਖਹੁ ਪਾਕ ਮਰਦ ਅਸੀਲਿ॥੧॥ ਸੁਰਤਿ ਕਾ ਤੂੰ ਰਾਖ ਰੋਜਾ ਨਿਰਤਿ ਤਜਹੁ ਚਾਉ॥ ਆਤਮੇ ਕਉ ਨਿਗਹ ਰਖਹੁ ਸਤੀ ਤੂੰ

393