ਪੰਨਾ:ਵਲੈਤ ਵਾਲੀ ਜਨਮ ਸਾਖੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਣ ਲਗੈ ਜੋ ਵਡਾ ਹੈਫੁ ਹੋਆ॥ ਜੋ ਕਾਲੂ ਦਾ ਪੁਤੁ ਦਿਵਾਨਾ ਹੋਆ॥ ਤਬਿ ਬਾਬਾ ਨਾਨਕੁ ਮਹੀਨੇ ਤਿੰਨਿ ਤਾਈ ਖਾਵੇ ਪੀਵੈ ਕਿਛੁ ਨਾਹੀ॥ ਸਾਰਾ ਪਰਵਾਰੁ ਵੇਦੀਆ ਕਾ ਓਦਰਿਆ॥ ਸਭੇ ਲਗੈ ਆਖਿਣਿ॥ ਕਾਲੂ ਤੂ ਕਿਆ ਬੈਠਾ ਹੈ॥ ਜਿਸਦਾ ਪੁਤ੍ਰ ਪਇਆ ਹੈ॥ ਤੂ ਕੋਈ ਵੇਦੁ ਸਦਿ ਲੈ॥ ਕਿਛੁ ਦਾਰੂ ਕਰਿ॥ ਕਿਆ ਜਾਪੇ ਕਖੇ ਦੇ ਓਲੇ ਲਖੁ ਹੈ॥ ਤੇਰਾ ਪੁਤ ਚੰਗਾ ਹੋਵੈਗਾ॥ ਤਾਂ ਪੰਜੀਹੇ ਕਿਤਨੇ ਹੀ ਹੋਵਨਿਗੇ॥ ਤਬਿ ਕਾਲੂ ਉਠਿ ਖੜਾ ਹੋਆ॥ ਜਾਇ ਕਰੁ ਵੈਦੁ ਸਦਿ ਘਿਨਿ ਆਇਆ॥ ਤਬਿ ਵੈਦੁ ਆਇ ਖੜਾ ਹੋਇਆ॥ਤਬਿ ਗੁਰੂ ਨਾਨਕ ਦੀ ਬਾਹ ਪਕ

33