ਪੰਨਾ:ਵਲੈਤ ਵਾਲੀ ਜਨਮ ਸਾਖੀ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰਜ ਕੀਤੀ॥ ਜੀ ਇਸਕਾ ਨਾਉ ਨਾਨਕੁ ਹੈ॥ ਤਬਿ ਖਾਨਿ ਕਹਿਆ॥ ਏਹ ਭਲਾ ਦਿਆਨਤਦਾਰੁ ਨਦਰਿ ਆਵਦਾ ਹੈ॥ ਮੇਰਾ ਕੰਮੁ ਇਸਕੇ ਹਵਾਲੇ ਕਰਹੁ॥ ਤਬਿ ਗੁਰੂ ਨਾਨਕ ਖੁਸੀ ਹੋਇ ਕਰ ਮੁਸਕਾਇਆ॥ ਖਾਨਿ ਸਿਰੋਪਾਉ ਦਿਤਾ॥ ਤਬਿ ਗੁਰੂ ਨਾਨਕ ਤੈ ਜੈਰਾਮੁ ਘਰਿ ਆਏ॥ ਲਗੇ ਕਮੁ ਕਰਣਿ॥ ਐਸਾ ਕੰਮੁ ਕਰਨਿ ਜੋ ਸਭੁ ਕੋਈ ਖੁਸੀ ਹੋਵੈ॥ ਸਭ ਲੋਕ ਆਖਨਿ ਜੋ ਵਾਹੁ ਵਾਹੁ ਕੋਈ ਭਲਾ ਹੈ॥ ਸਭ ਕੋ ਖਾਨ ਆਗੈ ਸੁਪਾਰਸ ਕਰੇ॥ ਖਾਨੁ ਬਹੁਤੁ ਖੁਸੀ ਹੋਇਆ॥ ਅਰੁ ਜੋ ਕਿਛੁ ਅਲੂਫਾ ਗੁਰੂ ਨਾਨਕ ਜੋਗੁ ਮਿਲੇ॥ ਖਾਵੇ ਸੋ ਖਾਵੈ ਹੋਰੁ ਪਰਮੇਸਰ ਕੇ ਅਰ

42