ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥਿ ਦੇਵੇ॥ ਅਤੇ ਨਿਤਾਪੁਤਿ ਰਾਤਿ ਕਉ ਕੀਰਤਨੁ ਹੋਵੈ॥ ਪਿਛੋ ਮਰਦਾਨਾ ਡੂਮੁ ਆਇਆ॥ ਤਲਵੰਡੀਓ ਆਇ ਬਾਬੇ ਨਾਲਿ ਟਿਕਿਆ॥ ਅਰੁ ਜੋ ਹੋਰੁ ਪਿਛੋਂ ਆਵਨਿ ਤਿਨਾ ਜੋਗੁ ਖਾਨ ਤਾਈ ਮਿਲਾਇ ਕਰ ਅਲੁਫਾ ਕਰਾਇ ਦੇਵੈ॥ ਸਭਿ ਰੋਟੀਆਂ ਖਾਵਨਿ॥ ਗੁਰੁ ਨਾਨਕ ਕੇ ਪ੍ਰਸਾਦਿ॥ ਸਭਿ ਖੁਸੀ ਹੋਏ॥ ਅਰੁ ਜਾਂ ਬਾਬੇ ਦੀ ਰਸੋਈ ਹੋਵੇ ਤਾ ਸਭ ਆਇ ਬਹਿਨਿ॥ ਅਤੇ ਰਾਤਿ ਨੂੰ ਨਿਤਾਪ੍ਰਤਿ ਕੀਰਤਨੁ ਹੋਵੈ॥ ਅਰੁ ਜਿਥੈ ਪਹਰੁ ਰਾਤਿ ਰਹੈ॥ ਤਿਥੈ ਬਾਬਾ ਦਰੀਆਇ ਜਾਵੇ ਇਸਨਾਨੁ ਕਰਣਿ॥ ਅਰੁ ਜਾ ਪ੍ਰਭਾਤਿ ਹੋਵੇ ਤਾ ਕਪੜੇ ਲਾਇ ਕੈ ਤਿਲਕੁ ਚੜਾਇ

43