ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਿ॥ ਦਰਬਾਰਿ ਦਫਤਰ ਮਨਾ ਘਿਨਿ ਲਿਖਣ ਬਹੈ॥ ਇਕ ਦਿਨਿ ਆਗਿਆ ਪਰਮੇਸਰ ਕੀ ਹੋਈ॥ ਜੋ ਨਿਤਾਪ੍ਰਤਿ ਦਰੀਆਉ ਵੈਦਾ ਆਹਾ॥ ਸੁ ਇਕਿ ਦਿਨਿ ਇਕੁ ਖਿਜਮਤਿਦਾਰੁ ਲੈ ਕਰਿ ਗਇਆ॥ ਕਪੜੇ ਲਾਹਿ ਖਿਜਮਤਿਦਾਰ ਕੇ ਹਵਾਲੈ ਕੀਤੈ॥ ਆਪਿ ਨਾਵਣਿ ਪਇਆ॥ ਜਿਉ ਪਇਆ॥ ਤਿਉ ਆਗਿਆ ਪਰਮੇਸਰ ਕੀ ਨਾਲਿ ਸੇਵਕ ਲੈ ਗਏ॥ ਦਰਗਾਹ ਪਰਮੇਸਰ ਕੀ॥ ਸੇਵਕਾ ਜਾਇ ਆਰਜ ਕੀਤੀ ਜੀ ਨਾਨਕੁ ਹਾਜਰੁ ਹੈ॥ ਤਬਿ ਸਚੀ ਦਰਗਾਹੁ ਦਰਸਨੁ ਹੋਆ॥ ਸਾਹਿਬੁ ਮਿਹਰਵਾਨੁ ਹੋਆ॥ ਤਬਿ ਓਹੁ ਖਿਜਮਤ

44