ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਰੁ ਕਪੜਿਆ ਉਤੇ ਖੜਾ ਆਹਾ॥ ਸੋ ਖੜਾ ਖੜਾ ਹੁਟਿ ਗਇਆ॥ ਉਨਿ ਆਖਿਆ ਜੋ ਨਾਨਕੁ ਦਰੀਆਇ ਵਿਚਿ ਪਇਆ ਆਹਾ ਸੋ ਨਿਕਲਿਓ ਨਾਹੀਂ॥ ਓਸਿ ਆਇ ਖਾਨ ਪਾਸਿ ਅਰਜੁ ਕੀਤੋਸ॥ ਖਾਨ ਸਲਾਮਤਿ ਨਾਨਕੁ ਦਰੀਆਉ ਵਿਚਿ ਪਇਆ ਆਹਾ ਸੋ ਨਿਕਲਓ ਨਹੀ॥ ਤਬਿ ਖਾਨੁ ਅਸਵਾਰੁ ਹੋਇਆ॥ ਬਾਹਰਿ ਆਇਆ॥ ਦਰੀਆਉ ਉਪਰਿ ਆਇਆ॥ ਮਲਾਹ ਬੁਲਾਏ॥ ਅਰੁ ਜਾਲਬੰਧਿ ਪਵਾਏ॥ ਤਬਿ ਮਲਾਹ ਸੋਧਿ ਥਕੈ॥ ਪਰੁ ਲਬੋ ਨਾਹੀ॥ ਤਬਿ ਖਾਨੁ ਬਹੁਤੁ ਦਲਗੀਰੁ ਹੋਆ॥

45