ਪੰਨਾ:ਵਲੈਤ ਵਾਲੀ ਜਨਮ ਸਾਖੀ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸੀ ਘਾਟਿ ਪਹੁਚਾਇ ਆਵਹੁ॥ਤਬਿ ਗੁਰੂ ਨਾਨਕ ਕੇ ਤਾਈ ਤੀਸਰੇ ਦਿਨਿ ਉਸੀ ਘਾਟਿ ਆਣਿ ਨਿਕਲਿਆ॥ਦਰੀਆਉ ਵਿਚੁ ਨਿਕਲਿਆ॥ਤਬਿ ਲੋਕਾ ਡਿਠਾ। ਲੋਕਾ ਕਹਿਆ॥ਯਾਰੋ ਇਹੁ ਤਾ ਦਰੀਆਇ ਵਿਚਿ ਪਇਆ ਆਹਾ॥ ਏਹੁ ਕਿਥੂ ਪੈਦਾ ਹੋਆ॥ ਤਬਿ ਗੁਰੂ ਨਾਨਕੁ ਡੇਰੈ ਆਇ ਕਰਿ ਵੜਿਆ॥ ਡੇਰਾ ਸਭੁ ਲੁਟਾਇ ਦੂਰਿ ਕੀਤਾਸੁ॥ਲੋਕ ਬਹੁਤ ਜੁੜਿ ਗਏ॥ ਖਾਨੁ ਭੀ ਆਇ ਗਇਆ॥ ਆਖਿਓਸੁ ਨਾਨਕ ਤੇਰੇ ਤਾਈ ਕਿਆ ਹੋਆ ਹੈ॥ ਤਬਿ ਲੋਕਾ ਕਹਿਆ ਜੀ ਏਹੁ ਦਰੀਆਉ ਵਿਚਿ ਪਇਆ ਆਹਾ॥ ਦਰੀਆਉ ਵਿਚੋ ਚੋਟਿ ਖਾਧੀ॥ ਤਬਿ ਖਾਨ ਕਹਿਆ ਯਾਰੋ ਵਡਾ ਹੈਫੁ ਹੋਆ॥ ਖਾਨੁ ਦਲਗੀਰ ਹੋਇ ਕਰਿ ਉਠਿ ਗਇਆ॥ਤਬਿ ਗੁਰੂ ਨਾਨਕ ਕੇ ਤੇੜਿ ਇਕਾ ਲੰਗੋਟੀ

51