ਪੰਨਾ:ਵਲੈਤ ਵਾਲੀ ਜਨਮ ਸਾਖੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਿ ਗੁਰੂ ਨਾਨਕ ਕਹਿਆ॥ਮੈ ਤੇਰੇ ਖਾਨ ਦੀ ਕਿਆ ਪਰਵਾਹਿ ਪੜੀ ਹੈ॥ਤਬਿ ਲੋਕਾ ਕਹਿਆ॥ਇਹੁ ਕਮਲਾ ਦਿਵਾਨਾ ਹੋਆ ਹੈ॥ ਤਬਿ ਗੁਰੁ ਨਾਨਕ ਕਹਿਆ॥ ਮਰਦਾਨਿਆ ਰਬਾਬੁ ਵਜਾਇ॥ ਤਾ ਮਰਦਾਨੇ ਰਬਾਬੁ ਵਜਾਇਆ॥ਰਾਗੁ ਮਾਰੂ ਕੀਤਾ॥ ਬਾਬੈ ਸਬਦੁ ਉਠਾਇਆ॥॥ਮ:੧॥ ਕੋਈ ਆਖੈ ਭੂਤਨਾ ਕੋਈ ਕਹੈ ਬੇਤਾਲਾ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ॥੧॥ਬਾਬਾ ਭਇਆ ਦਿਵਾਨਾ ਸਾਹਕਾ ਨਾਨਕੁ ਬੌਰਾਨਾ॥ ਹਰਿ ਬਿਨੁ ਅਵਰੁ ਨ ਜਾਨਾ॥ਰਹਾਉ॥ ਤਉ ਦੇਵਾਨਾ ਜਾਣੀਐ ਜਾ ਭੈ ਦਿਵਾਨਾ ਹੋਇ॥ ਏਕ ਸਹਿਬ ਬਾਹਰੀ ਦੂਜੀ ਅਵਰੁ ਨ ਜਾਣੈ ਕੋਇ॥੨॥ ਤਉ ਦਿਵਾਨਾ ਜਾਣੀਐਾ॥ਜਾ ਏਕਾ ਕਾਰ ਕਮਾਇ॥ ਏਕੀ ਸਹਿਬ ਬਾਹਰੀ ਦੂਜੀ ਨਾਹੀ ਜਾਇ ॥੩॥

53