ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ ਕੀ ਘੋੜੀ ਸੂਈ ਥੀ॥ਵਛੇਰੀ ਜਮੀ ਥੀ॥ਅਰੁ ਵਛੇਰੀ ਛਡਿ ਕਰਿ ਆਇਆ ਥਾ॥ ਅਰੁ ਵੇੜੇ ਵਿਚਿ ਖੁਹੀ ਥੀ॥ਅਰੁ ਇਨਿ ਕਹਿਆ ਮਤੁ ਵਛੇਰੀ ਖੂਹੀ ਵਿਚ ਪਉਦੀ ਹੋਵੈ॥ਇਨਕਾ ਮਨੁ ਊਹਾ ਗਇਆ ਆਹਾ॥ਤਬਿ ਕਾਜੀ ਆਇ ਪੈਰੀ ਪਇਆ॥ ਆਖਿਓਸੁ ਵਾਹੁ ਵਾਹੁ ਇਸ ਕਉ ਖੁਦਾਇ ਕੀ ਨਿਵਾਜਸ ਹੋਈ ਹੈ॥ਤਬਿ ਕਾਜੀ ਪਤੀਣਾ॥ ਤਬ ਬਾਬੇ ਸਲੋਕੁ ਦਿੱਤਾ॥ ਮੁਸਲਮਾਨੁ ਮੁਸਾਵੈ ਆਪੁ

60