ਪੰਨਾ:ਵਲੈਤ ਵਾਲੀ ਜਨਮ ਸਾਖੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰੁ ਗੁਹਜੂ ਹੈ॥ ਜਿਸ ਦੇ ਮੁਹਿ ਵਿਚਿ ਐਸੀ ਭੜਕ ਹੈ ਸੋ ਖਾਲੀ ਨਾਹੀ॥ ਫੈਲੁ ਕਰਿ ਕੇ ਫਕੀਰੁ ਹੋਇਆ ਹੈ॥ ਜਬਿ ਰਾਤਿ ਪਈ॥ ਤਬਿ ਆਖਿਓਸੁ ਉਠਹੁ ਜੀ ਸੋਵਹੁ॥ ਤਬਿ ਬਾਬੇ ਆਖਿਆ॥ ਸੱਜਨੇ ਇਕੁ ਸਬਦੁ ਖੁਦਾਇ ਦੀ ਬੰਦਗੀ ਕਾ ਆਖਿ ਕਰਿ ਸੋਵਹੇਗ॥ ਤਬਿ ਸੇਖ ਸਜਨਿ ਆਖਿਆ ਭਲਾ ਹੋਵੈ ਜੀ॥ ਆਖਹੁ ਜੀ ਰਾਤਿ ਬਹੁਤੁ ਗੁਜਰਦੀ ਜਾਦੀ ਹੈ॥ ਤਉ ਬਾਬੇ ਆਖਿਆ ਮਰਦਾਨਿਆ ਰਬਾਬੁ ਵਜਾਇ॥ ਤਾ ਮਰਦਾਨੇ ਰਬਾਬ ਵਜਾਇਆ॥ਰਾਗੁ ਸੂਹੀ ਕੀਤੀ ਗੁਰੂ ਨਾਨਕ ਸਬਦੁ ਉਠਾਇਆ॥ਮਃ੧॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥੧॥ ਸ

73