ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੁ ਕੀਤੀ ਆਖਿਓਸੁ ਜੀ ਉਹੀ ਗਲ ਕਰੁ ਜਿਨੀ ਗਲੀ ਗੁਨਾਹ ਫਦਲੁ ਹੋਨਿ॥ ਤਬਿ ਗੁਰੂ ਨਾਨਕੁ ਮਿਹਰਵਾਨੁ ਹੋਇਆ ਆਖਿਓਸ ਸਤੁ ਕਹੁ ਜੋ ਤੈ ਖੁਨ ਕੀਤੈ ਹੈਨਿ॥ ਤਬਿ ਸੇਖੁ ਸਜਨੁ ਲਾਗਾ ਸਚੋ ਸਚੁ ਬੋਲਣ ਕਹਿਓਸੁ ਜੀ ਬਹੁਤੁ ਪਾਪੁ ਕੀਤੇ ਹੈ॥ ਤਬਿ ਗੁਰੂ ਨਾਨਕ ਆਖਿਆ ਜੋ ਕਛੁ ਉਨਕੀ ਬਸਤੁ ਰਹੀ ਹੈ ਸੋ ਘਿੰਨਿਆਉ॥ ਤਬਿ ਸੇਖ ਸਜਨਿ ਹੁਕਮੁ ਮੰਨਿਆ ਬਸਤੁ ਲੇ ਆਇਆ॥ ਖੁਦਇਕੇ ਨਾਇ ਲੁਟਾਈ॥ ਗੁਰੂ ਗੁਰੂ
76