ਪੰਨਾ:ਵਲੈਤ ਵਾਲੀ ਜਨਮ ਸਾਖੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਿਓਸੁ ਅਲੇਖ ਕਉ ਸਲਾਮੁ ਹੋ ਪੀਰ ਕੇ ਦਸਤ ਪੇਸ॥ ਤਬਿ ਪੀਰ ਕਹਿਆ ਬਚਾ ਜਿਸੁ ਅਲੇਖ ਕਉ ਸਲਾਮੁ ਕੀਤਾ ਹੈ॥ ਤਿਸਕਾ ਦੀਦਾਰੁ ਦੇਖਾ ਹੈ॥ ਦੇਖਾ ਕਿਥੇ ਡਿਠੋਸੁ ਅਲੇਖੁ ਪੁਰਖੁ॥ ਤਬਿ ਸੇਖ ਸਰਫੁ ਟਟੀਹਰ ਮੁਰੀਦ ਕਉ ਨਾਲੇ ਲੇ ਕਰਿ ਆਇਆ॥ ਗੁਰੂ ਨਾਨਕ ਪਾਸਿ ਆਇਆ॥ ਅਵਾਜੁ ਬੋਲਿਆ॥ ਆਖਿਓਸੁ ਕੂਜਾ ਆਮਦ॥ ਤਬਿ ਬਾਬਾ ਬੋਲਿਆ॥ ਗੋਸਟਿ ਸੇਖ ਸਰਫੁ ਕੈ ਪਰਥਾਇ॥ਮਃ ੧॥ ਸੇਖਿ ਬਾਬੇ ਨੂ ਪੁਛਿਆ ਕੁਜਾ ਆਮਦ॥ ਤਾ ਬਾਬੇ ਜਬਾਬੁ ਦਿੱਤਾ ਆਮਦ॥ ਤਬਿ ਫਿਰਿ ਸੇਖ ਪੁਛਿਆਸੁ॥ ਮਨਮਨੀ॥ ਤਬ ਬਾਬੇ ਜਬਾਬੁ ਦਿਤਾ

79